ਸ਼੍ਰੀਨਗਰ- ਕਸ਼ਮੀਰ ਦੀਆਂ ਉਚਾਈਆਂ ਵਾਲੇ ਇਲਾਕਿਆਂ ’ਚ ਸ਼ਨੀਵਾਰ ਨੂੰ ਫਿਰ ਤੋਂ ਬਰਫਬਾਰੀ ਹੋਈ। ਇਸ ਤੋਂ ਬਾਅਦ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੁਲਮਰਗ ’ਚ ਫਿਰ ਤੋਂ ਬਰਫਬਾਰੀ ਹੋਈ ਹੈ। ਜਿਸ ਦੀ ਵਜ੍ਹਾ ਨਾਲ ਤਾਪਮਾਨ ’ਚ ਗਿਰਾਫਟ ਆਈ ਹੈ।
ਉਤਰ ਕਸ਼ਮੀਰ ਦੇ ਬਾਰਾਮੁਲਾ ਸਥਿਤ ਗੁਲਮਰਗ ’ਚ ਲੱਗਭਗ ਤਿੰਨ ਇੰਚ ਦੀ ਬਰਫਬਾਰੀ ਰਿਕਾਰਡ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਘਾਟੀ ’ਚ ਉਚਾਈ ਵਾਲੇ ਸਥਾਨਾਂ ਵਰਗੇ ਕੁਪਵਾੜਾ, ਜੋਜਿਲਾ, ਸ਼ੋਪੀਆ, ਗੁਰੇਜ ਆਦਿ ਹੋਰ ਇਲਾਕਿਆਂ ’ਚ ਵੀ ਬਰਫਬਾਰੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਸਭ ਤੋਂ ਵਧ ਬਾਰਿਸ਼ ਕੁਪਵਾੜਾ ’ਚ 51 ਮਿਮੀ. ਬਾਰਿਸ਼ ਹੋਈ ਹੈ, ਜਦੋਂਕਿ ਸ਼੍ਰੀਨਗਰ ’ਚ 4.2 ਮਿਮੀ. ਬਾਰਿਸ਼ ਦਰਜ ਕੀਤੀ ਗਈ ਹੈ।
ਤ੍ਰਿਪੁਰਾ ’ਚ ਭਾਜਪਾ ਦੀ ਜਿੱਤ ’ਤੇ ਅਮਿਤ ਸ਼ਾਹ ਦਾ ਟਵੀਟ
NEXT STORY