ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ 'ਚ 31 ਜੁਲਾਈ ਨੂੰ ਬੱਦਲ ਫਟਣ ਨਾਲ ਆਏ ਅਚਾਨਕ ਹੜ੍ਹ ਦੀ ਘਟਨਾ 'ਚ ਚਾਰ ਹੋਰ ਲਾਸ਼ਾਂ ਬਰਾਮਦ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲੂ ਦੇ ਨਿਰਮੰਡ, ਸੈਂਜ ਅਤੇ ਮਲਾਣਾ, ਮੰਡੀ ਪਧਰ ਅਤੇ ਸ਼ਿਮਲਾ ਦੇ ਰਾਮਪੁਰ ਸਬ ਡਿਵੀਜਨ 'ਚ ਅਚਾਨਕ ਆਏ ਹੜ੍ਹ ਦੀ ਘਟਨਾ 'ਚ ਘੱਟੋ-ਘੱਟ 23 ਲੋਕ ਅਜੇ ਵੀ ਲਾਪਤਾ ਹਨ।
ਸ਼ਿਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਰਾਮਪੁਰ ਦੇ ਨੇੜੇ-ਤੇੜੇ ਸੁੰਨੀ ਬੰਨ੍ਹ ਅਤੇ ਸਤਲੁਜ ਨਦੀ ਦੇ ਕਿਨਾਰੇ ਤੋਂ ਚਾਰ ਲਾਸ਼ਾਂ ਬਰਾਮਦ ਕੀਤੇ ਗਏ ਹਨ। ਜ਼ਿਲ੍ਹੇ ਦੇ ਕਰੀਬ 14 ਲੋਕ ਅਜੇ ਵੀ ਲਾਪਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਾਲੀ ਜਗ੍ਹਾ ਤੋਂ ਸ਼ੁੱਕਰਵਾਰ ਨੂੰ ਇਕ ਲਾਸ਼ ਬਰਾਮਦ ਕੀਤਾ ਗਿਆ, ਜਦੋਂ ਕਿ ਪਿਛਲੇ 6 ਦਿਨਾਂ 'ਚ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਰਾਮਪੁਰ ਤੋਂ ਬਰਾਮਦ 19 ਲਾਸ਼ਾਂ 'ਚੋਂ 11 ਦੀ ਪਛਾਣ ਡੀਆਕਸੀਰਾਈਬੋ ਨਿਊਕਲਿਕ ਐਸਿਡ (ਡੀ.ਐੱਨ.ਏ.) ਰਾਹੀਂ ਕੀਤੀ ਗਈ ਹੈ। ਸੁਪਰਡੈਂਟ ਨੇ ਦੱਸਿਆ ਕਿ ਮੰਡੀ ਦੇ ਰਾਜਭਾਨ ਪਿੰਡ 'ਚ 9 ਲਾਸ਼ਾਂ ਅਤੇ ਕੁੱਲੂ ਦੇ ਨਿਰਮੰਡ/ਬਾਗੀਪੁਲ 'ਚ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ ਦੀਆਂ ਔਰਤਾਂ ਰੋਜ਼ੀ-ਰੋਟੀ ਲਈ ਕਰ ਰਹੀਆਂ ਫੁੱਲਾਂ ਦੀ ਖੇਤੀ, ਖੇਤਾਂ 'ਚ ਖਿੜੇ ਗੇਂਦੇ ਦੇ ਫੁੱਲ
NEXT STORY