ਇੰਦੌਰ (ਭਾਸ਼ਾ)— ਨਵਾਂ ਸਾਲ 2019 ਤਿੰਨ ਸੂਰਜ ਗ੍ਰਹਿਣ ਅਤੇ ਦੋ ਚੰਨ ਗ੍ਰਹਿਣ ਸਮੇਤ 5 ਰੋਮਾਂਚਕ ਖਗੋਲੀ ਘਟਨਾਵਾਂ ਦਾ ਗਵਾਹ ਬਣੇਗਾ। ਹਾਲਾਂਕਿ ਭਾਰਤ ਵਿਚ ਇਨ੍ਹਾਂ 'ਚੋਂ ਸਿਰਫ ਦੋ ਖਗੋਲੀ ਘਟਨਾਵਾਂ ਦੇ ਹੀ ਨਜ਼ਰ ਆਉਣ ਦੀ ਉਮੀਦ ਹੈ। ਉੱਜੈਨ ਦੀ ਸਰਕਾਰੀ ਜੀਵਾਜੀ ਵੇਦਸ਼ਾਲਾ ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਕਾਸ਼ ਗੁਪਤਾ ਨੇ ਵੀਰਵਾਰ ਨੂੰ ਦੱਸਿਆ ਕਿ ਆਉਣ ਵਾਲਾ ਸਾਲ ਗ੍ਰਹਿਣ ਦੀ ਅਦਭੁੱਤ ਖਗੋਲੀ ਘਟਨਾਵਾਂ ਦਾ ਸਿਲਸਿਲਾ 6 ਜਨਵਰੀ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਤੋਂ ਸ਼ੁਰੂ ਹੋਵੇਗਾ। ਗੁਪਤਾ ਮੁਤਾਬਕ ਨਵੇਂ ਸਾਲ ਦਾ ਇਹ ਪਹਿਲਾਂ ਗ੍ਰਹਿਣ ਭਾਰਤ ਵਿਚ ਨਜ਼ਰ ਨਹੀਂ ਆਵੇਗਾ। ਗੁਪਤਾ ਨੇ ਦੱਸਿਆ ਕਿ ਸਾਲ 2019 'ਚ 21 ਜਨਵਰੀ ਪੂਰਨ ਚੰਨ ਗ੍ਰਹਿਣ ਲੱਗੇਗਾ। ਹਾਲਾਂਕਿ ਸੂਰਜ, ਧਰਤੀ ਅਤੇ ਚੰਦਰਮਾ ਦੇ ਇਕ ਹੀ ਰੇਖਾ 'ਚ ਆਉਣ ਦੇ ਇਸ ਦਿਲਚਸਪ ਨਜ਼ਾਰੇ ਨੂੰ ਵੀ ਭਾਰਤ 'ਚ ਨਹੀਂ ਦੇਖਿਆ ਜਾ ਸਕੇਗਾ, ਕਿਉਂਕਿ ਉਸ ਸਮੇਂ ਦੇਸ਼ ਵਿਚ ਦਿਨ ਰਹੇਗਾ ਅਤੇ ਧੁੱਪ ਖਿੜੀ ਰਹੇਗੀ।
ਫਿਲਹਾਲ ਭਾਰਤੀ ਖਗੋਲ ਪ੍ਰੇਮੀ ਅਗਲੇ ਸਾਲ 16 ਅਤੇ 17 ਜੁਲਾਈ ਦੀ ਦਰਮਿਆਨੀ ਰਾਤ ਨੂੰ ਲੱਗਣ ਵਾਲੇ ਚੰਨ ਗ੍ਰਹਿਣ ਨੂੰ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ 26 ਦਸੰਬਰ 2019 ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦਾ ਨਜ਼ਾਰਾ ਭਾਰਤ 'ਚ ਨਜ਼ਰ ਆਵੇਗਾ। ਇਸ ਖਗੋਲੀ ਘਟਨਾ ਨੂੰ ਦੇਸ਼ ਦੇ ਦੱਖਣੀ ਹਿੱਸਿਆਂ 'ਚ ਬਿਹਤਰ ਤਰੀਕੇ ਨਾਲ ਦੇਖਿਆ ਜਾ ਸਕੇਗਾ, ਜਿਨ੍ਹਾਂ 'ਚ ਕੰਨੂਰ, ਕੋਝੀਕੋਡ, ਤ੍ਰਿਸ਼ੂਲ ਖੇਤਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਾਲ 2018 ਪੰਜ ਗ੍ਰਹਿਣ ਦਾ ਗਵਾਹ ਰਿਹਾ ਹੈ। ਇਸ ਸਾਲ ਦੋ ਪੂਰਨ ਚੰਨ ਅਤੇ 3 ਸੂਰਜ ਗ੍ਰਹਿਣ ਲੱਗੇ।
ਕਲਯੁਗੀ ਪਿਤਾ ਨੇ ਮਾਸੂਮ ਬੇਟੀ ਨਾਲ 2 ਦਿਨ ਤੱਕ ਕੀਤਾ ਜਬਰ-ਜ਼ਨਾਹ
NEXT STORY