ਕੋਲੰਬੋ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਸ਼੍ਰੀਲੰਕਾ ਪਹੁੰਚੇ। ਇਹ ਪੀ.ਐੱਮ. ਮੋਦੀ ਦੇ ਦੋ ਦਿਨੀਂ ਵਿਦੇਸ਼ੀ ਦੌਰੇ ਦਾ ਆਖਰੀ ਦਿਨ ਹੈ। ਹਵਾਈ ਅੱਡੇ 'ਤੇ ਮੋਦੀ ਦਾ ਸਵਾਗਤ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਕੀਤਾ। ਇੱਥੇ ਦੱਸ ਦਈਏ ਕਿ ਪੀ.ਐੱਮ. ਮੋਦੀ ਈਸਟਰ ਦੌਰਾਨ ਸ਼੍ਰੀਲੰਕਾ ਵਿਚ ਹੋਏ ਬੰਬ ਧਮਾਕਿਆਂ ਦੇ ਬਾਅਦ ਪਹੁੰਚਣ ਵਾਲੇ ਪਹਿਲੇ ਵਿਦੇਸ਼ੀ ਨੇਤਾ ਹਨ। ਇਸ ਯਾਤਰਾ ਦੌਰਾਨ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਅੱਤਵਾਦ, ਨਿਵੇਸ਼ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ।
ਪੀ.ਐੱਮ. ਮੋਦੀ ਦੀ ਸ਼੍ਰੀਲੰਕਾ ਦੀ ਇਹ ਤੀਜੀ ਯਾਤਰਾ ਹੈ। ਮੋਦੀ ਸਵੇਰੇ 11 ਵਜੇ ਕੋਲੰਬੋ ਦੇ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਇਸ ਮਗਰੋਂ 12:05 'ਤੇ ਰਾਸ਼ਟਰਪਤੀ ਦੇ ਸਕੱਤਰੇਤ ਵਿਚ ਉਨ੍ਹਾਂ ਦਾ ਅਧਿਕਾਰਕ ਸਵਾਗਤ ਕੀਤਾ ਜਾਵੇਗਾ। 12:25 'ਤੇ ਮੋਦੀ ਰਾਸ਼ਟਰਪਤੀ ਭਵਨ ਵਿਚ ਪੌਦਾ ਲਗਾਉਣਗੇ। ਇਸ ਦੇ ਬਾਅਦ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਦੇ ਨਾਲ ਬੈਠਕ ਕਰਨਗੇ। 12:40 'ਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਤੇ ਪੀ.ਐੱਮ. ਨਾਲ ਦੁਪਹਿਰ ਦਾ ਭੋਜਨ ਕਰਨਗੇ।
ਦੁਪਹਿਰ 1:35 'ਤੇ ਮੋਦੀ ਸ਼੍ਰੀਲੰਕਾ ਦੇ ਵਿਰੋਧੀ ਧਿਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਫਿਰ ਉਹ ਸ਼੍ਰੀਲੰਕਾ ਦੇ ਤਮਿਲ ਨੈਸ਼ਨਲ ਅਲਾਇੰਸ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। 2:05 'ਤੇ ਪੀ.ਐੱਮ. ਮੋਦੀ ਇਕ ਹੋਰ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਫਿਰ 3 ਵਜੇ ਭਾਰਤ ਲਈ ਰਵਾਨਾ ਹੋਣਗੇ।
ਮਹਾਰਾਸ਼ਟਰ 'ਚ ਪਾਣੀ ਨੂੰ ਤਰਸੇ ਲੋਕ, ਸਰਕਾਰ ਵੀ ਨਹੀਂ ਲੈਂਦੀ ਸਾਰ
NEXT STORY