ਨਵੀਂ ਦਿੱਲੀ— ਆਰੂਸ਼ੀ ਤਲਵਾੜ ਮਰਡਰ 'ਚ ਮ੍ਰਿਤਕ ਹੇਮਰਾਜ ਦੀ ਪਤਨੀ ਨੇ ਇਨਸਾਫ ਲਈ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਹੇਮਰਾਜ ਦੀ ਪਤਨੀ ਇਲਾਹਾਬਾਦ ਹਾਈਕੋਰਟ ਵੱਲੋਂ ਆਰੂਸ਼ੀ-ਹੇਮਰਾਜ ਦੇ ਪਿਤਾ ਰਾਜੇਸ਼ ਅਤੇ ਮਾਂ ਨੁਪੁਰ ਤਲਵਾੜ ਦੀ ਰਿਹਾਈ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਵੇਗੀ। ਹੇਮਰਾਜ ਦੇ ਪਰਿਵਾਰ ਨੇ ਸੀ.ਬੀ.ਆਈ 'ਤੇ ਜਾਂਚ 'ਚ ਹੇਰਾਫੇਰੀ ਦਾ ਦੋਸ਼ ਲਗਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਨਿਆਂ ਨਹੀਂ ਹੋਇਆ ਹੈ। ਜੇਕਰ ਤਲਵਾੜ ਜੋੜਾ ਦੋਸ਼ੀ ਨਹੀਂ ਹੈ ਤਾਂ ਫਿਰ ਅਸਲੀ ਕਾਤਿਲ ਕੌਣ ਹੈ।

ਹੇਮਰਾਜ ਦੀ ਪਤਨੀ ਆਪਣੇ ਪਿੰਡ ਧਾਰਾਪਾਣੀ 'ਚ ਰਹਿੰਦੀ ਹੈ ਜੋ ਕਾਠਮਾਂਡ ਤੋਂ 118 ਕਿਲੋਮੀਟਰ ਦੂਰ ਹੈ। 14 ਸਾਲ ਦੀ ਆਰੂਸ਼ੀ ਦੀ ਮਈ 2008 ਦੀ ਰਾਤ ਉਸ ਦੇ ਘਰ 'ਚ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ। ਸ਼ੁਰੂਆਤ 'ਚ ਘਰ ਦੇ ਨੌਕਰ ਹੇਮਰਾਜ ਨੂੰ ਇਸ ਹੱਤਿਆਕਾਂਡ ਦਾ ਦੋਸ਼ੀ ਮੰਨਿਆ ਜਾ ਰਿਹਾ ਸੀ ਪਰ ਉਸ ਦੀ ਵੀ ਲਾਸ਼ ਛੱਤ ਤੋਂ ਬਰਾਮਦ ਕੀਤੀ ਗਈ। ਜਿਸ ਦੇ ਬਾਅਦ ਸ਼ੱਕ ਦੀ ਸੂਈ ਤਲਵਾੜ ਜੋੜੇ 'ਤੇ ਘੁੰਮੀ। ਸੀ.ਬੀ.ਆਈ ਨੇ ਸ਼ੱਕੀ ਹਾਲਾਤਾਂ ਦੇ ਆਧਾਰ 'ਤੇ ਤਲਵਾੜ ਜੋੜੇ ਨੂੰ ਗ੍ਰਿਫਤਾਰ ਕੀਤਾ ਸੀ ਪਰ ਇਲਾਹਾਬਾਦ ਹਾਈਕੋਰਟ ਨੇ ਸੀ.ਬੀ.ਆਈ ਕੋਰਟ ਦੇ ਸਬੂਤਾਂ ਨੂੰ ਬੇਬੁਨਿਆਦ ਦੱਸਦੇ ਹੋਏ ਉਨ੍ਹਾਂ ਨੂੰ ਬਰੀ ਕਰ ਦਿੱਤਾ।
ਬੈਂਗਲੁਰੂ ਦੇ 'ਪਾਟਹੋਲ ਰਾਜਾ' ਨੇ ਚੁਕਿਆ ਸੜਕ ਦੇ ਟੋਏ ਭਰਨ ਦਾ ਬੀੜਾ
NEXT STORY