ਨਵੀਂ ਦਿੱਲੀ—ਹੁਣ ਤੱਕ ਕੁੱਲ ਮਿਲਾ ਕੇ 21.08 ਕਰੋੜ ਸਥਾਈ ਖਾਤਾ ਸੰਖਿਆ (ਪੈਨ) ਨੂੰ ਆਧਾਰ ਨੰਬਰ ਦੇ ਨਾਲ ਜੋੜਿਆ ਗਿਆ ਹੈ। ਇਸ ਸੰਬੰਧ 'ਚ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਮਹੱਤਵਪੂਰਨ ਫੈਸਲੇ ਨਾਲ ਪੈਨ ਨੂੰ ਆਧਾਰ ਨਾਲ ਜੋੜਨ ਦੇ ਪ੍ਰੋਗਰਾਮ ਦੀ ਵੈਧਤਾ ਨੂੰ ਸਵੀਕਾਰ ਕੀਤਾ ਹੈ। ਅਧਿਕਾਰਿਕ ਅੰਕੜਿਆਂ ਦੇ ਮੁਤਾਬਕ ਹੁਣ ਤੱਕ 21 ਕਰੋੜ 08 ਲੱਖ 16 ਹਜ਼ਾਰ 676 ਪੈਨ ਨੂੰ ਆਧਾਰ ਗਿਣਤੀ ਦੇ ਨਾਲ ਜੋੜਿਆ ਗਿਆ ਹੈ। ਹਾਲਾਂਕਿ ਆਮਦਨ ਟੈਕਸ ਵਿਭਾਗ ਨੇ ਹੁਣ ਤੱਕ ਕੁੱਲ ਮਿਲਾ ਕੇ 41 ਕਰੋੜ 02 ਵੱਖ 66 ਹਜ਼ਾਰ 969 ਪੈਨ ਜਾਰੀ ਕੀਤੇ ਹਨ।
ਪੈਨ-ਆਧਾਰ ਨੂੰ ਆਪਸ 'ਚ ਜੋੜਣ ਦੀ ਸਮੇਂ ਸੀਮਾ ਨੂੰ ਪਹਿਲਾਂ ਹੀ ਅਗਲੇ ਸਾਲ 31 ਮਾਰਚ ਤੱਕ ਵਧਾਇਆ ਜਾ ਚੁੱਕੀ ਹੈ। ਇਸ ਸੰਬੰਧ 'ਚ ਇਸ ਸਾਲ 30 ਜੂਨ ਨੂੰ ਆਦੇਸ਼ ਜਾਰੀ ਕੀਤਾ ਗਿਆ ਸੀ।

ਇਕ ਸੀਨੀਅਰ ਅਧਿਕਾਰੀ
50 ਫੀਸਦੀ ਦੇ ਕਰੀਬ ਆਧਾਰ ਨੂੰ ਪੈਨ ਦੇ ਨਾਲ ਜੋੜਨਾ ਬਾਕੀ
ਤਾਜ਼ਾ ਅੰਕੜਿਆਂ ਮੁਤਾਬਕ 41.02 ਕਰੋੜ ਪੈਨ ਜੋ ਹੁਣ ਤੱਕ ਜਾਰੀ ਕੀਤੇ ਗਏ ਹਨ ਉਨ੍ਹਾਂ 'ਚੋਂ 40.1 ਕਰੋੜ ਤੋਂ ਜ਼ਿਆਦਾ ਪੈਨ ਵਿਅਕਤੀਆਂ ਨਾਲ ਜੁੜੇ ਹਨ। ਬਾਕੀ ਪੈਨ ਜਾਂ ਤਾਂ ਕੰਪਨੀਆਂ ਦੇ ਨਾਂ 'ਤੇ ਹੈ ਜਾਂ ਫਿਰ ਟੈਕਦਾਤਾਵਾਂ ਦੀਆਂ ਦੂਜੀਆਂ ਸ਼੍ਰੇਣੀਆਂ ਨਾਲ ਜੁੜੇ ਹਨ। ਅਧਿਕਾਰੀ ਮੁਤਾਬਕ ਹੁਣ ਤੱਕ 50 ਫੀਸਦੀ ਦੇ ਕਰੀਬ ਆਧਾਰ ਨੂੰ ਹੀ ਪੈਨ ਨਾਲ ਜੋੜਿਆ ਗਿਆ ਹੈ। ਆਧਾਰ ਅਤੇ ਪੈਨ ਨੂੰ ਜੋੜਨ ਦੀ ਸਮੇਂ ਸੀਮਾ ਨੂੰ ਕਈ ਵਾਰ ਵਧਾਇਆ ਗਿਆ ਹੈ। ਸੁਪਰੀਮ ਕੋਰਟ 'ਚ ਇਸ ਸੰਬੰਧ 'ਚ ਚੱਲ ਰਹੇ ਵਿਵਾਦ ਨੂੰ ਦੇਖਦੇ ਹੋਏ ਸਮੇਂ ਸੀਮਾ ਨੂੰ ਵਧਾਇਆ ਗਿਆ ਹੈ। ਸੁਪਰੀਮ ਕੋਰਟ 'ਚ ਇਕ ਬਾਇਓਮੈਟਰਿਕ ਯੋਜਨਾ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਦੀ ਪੰਜ ਮੈਂਬਰੀ ਬੈਂਚ ਨੇ ਬੁੱਧਵਾਰ ਨੂੰ ਇਸ ਸੰਬੰਧ 'ਚ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਇਨ੍ਹਾਂ ਦੋਵਾਂ ਡਾਟਾਬੇਸ ਨੂੰ ਆਪਸ 'ਚ ਜੋੜਨ ਨੂੰ ਸਹੀ ਠਹਿਰਾਇਆ ਹੈ।
ਆਧਾਰ ਜ਼ਰੂਰੀ
ਸਰਕਾਰ ਨੇ ਕੁਝ ਸਮੇਂ ਪਹਿਲਾਂ ਹੀ ਆਮਦਨ ਰਿਟਰਨ ਦਾਇਰ ਕਰਨ ਦੇ ਨਾਲ ਆਧਾਰ ਗਿਣਤੀ ਲਿਖਣੀ ਜ਼ਰੂਰੀ ਕੀਤੀ ਹੈ। ਕਿਸੇ ਨੂੰ ਨਵਾਂ ਪੈਨ ਦੇ ਲਈ ਵੀ ਆਧਾਰ ਗਿਣਤੀ ਦੀ ਲੋੜ ਹੋਵੇਗੀ। ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਭਾਰਤੀ ਨਾਗਰਿਕਾਂ ਨੂੰ ਆਧਾਰ ਗਿਣਤੀ ਜਾਰੀ ਕਰਦਾ ਹੈ ਜਦੋਂ ਕਿ ਕਿਸੇ ਵਿਅਕਤੀ, ਫਰਮ ਅਤੇ ਕੰਪਨੀ ਨੂੰ ਸਥਾਈ ਖਾਤਾ ਗਣਿਤੀ (ਪੈਨ) ਆਮਦਨ ਟੈਕਸ ਵਿਭਾਗ ਵਲੋਂ ਜਾਰੀ ਕੀਤਾ ਜਾਂਦਾ ਹੈ।

ਮਹਿੰਗਾ ਹੋਣ ਜਾ ਰਿਹਾ ਹੈ ਟੀ.ਵੀ. ਦੇਖਣਾ, ਹਰ ਮਹੀਨੇ ਖਰਚ ਕਰਨੇ ਹੋਣਗੇ 300 ਰੁਪਏ ਜ਼ਿਆਦਾ
NEXT STORY