ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ(ਭਾਜਪਾ) ਦੇ ਸੰਸਦੀ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਐਵੀਏਸ਼ਨ ਮੰਤਰੀ ਜੇਯੰਤ ਸਿਨਹਾ 'ਤੇ ਜੈਟ ਏਅਰਵੇਜ਼ ਨੂੰ ਸਪਾਈਸਜੈੱਟ ਦੇ ਹੱਥ ਕੌਡੀਆਂ ਦੇ ਭਾਅ ਵੇਚਣ ਦੀ ਸਾਜਿਸ਼ ਦਾ ਦੋਸ਼ ਲਗਾਇਆ ਹੈ। ਸ਼੍ਰੀ ਸਵਾਮੀ ਨੇ ਵੀਰਵਾਰ ਨੂੰ ਟਵੀਟ 'ਚ ਲਿਖਿਆ, ' ਮੈਂ ਨਮੋ(ਪ੍ਰਧਾਨ ਮੰਤਰੀ ਮੋਦੀ) ਨੂੰ ਅਪੀਲ ਕਰਦਾ ਹਾਂ ਕਿ ਉਹ ਸ਼੍ਰੀ ਜੇਤਲੀ ਅਤੇ ਸ਼੍ਰੀ ਜੇਯੰਤ ਸਿਨਹਾ ਨੂੰ ਜੈੱਟ ਏਅਰਵੇਜ਼ ਨੂੰ ਸਪਾਈਸਜੈੱਟ ਦੇ ਹੱਥ ਵੇਚਣ ਦੀਆਂ ਕੋਸ਼ਿਸ਼ਾਂ ਤੋਂ ਬਾਜ਼ ਆਉਣ ਦੀ ਹਿਦਾਇਤ ਦੇਣ। ਇਸ ਮਾਮਲੇ ਵਿਚ ਪੱਖਪਾਤ ਅਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਦੀ ਬਦਬੂ ਆ ਰਹੀ ਹੈ ਜਿਸ ਕਾਰਨ ਭਾਜਪਾ ਦੇ ਮਾਣ ਨੂੰ ਠੇਸ ਪਹੁੰਚੇਗੀ।'
ਇਸ ਤੋਂ ਪਹਿਲਾਂ ਬੁੱਧਵਾਰ ਰਾਤ ਸ਼੍ਰੀ ਸਵਾਮੀ ਨੇ ਐਵੀਏਸ਼ਨ ਮੰਤਰੀ ਸੁਰੇਸ਼ ਪ੍ਰਭੂ ਨੂੰ ਇਸ ਮਾਮਲੇ ਵਿਚ ਇਕ ਪੱਤਰ ਲਿਖਿਆ ਸੀ। ਇਸ ਵਿਚ ਉਨ੍ਹਾਂ ਨੇ ਸ਼੍ਰੀ ਜੇਤਲੀ ਅਤੇ ਸ਼੍ਰੀ ਸਿਨਹਾ ਦਾ ਨਾਮ ਲਏ ਬਿਨਾਂ ਲਿਖਿਆ 'ਸਪਾਈਸ ਜੈੱਟ ਅਤੇ ਵਿਸਤਾਰਾ ਵਰਗੀਆਂ ਨਿੱਜੀ ਹਵਾਈ ਕੰਪਨੀਆਂ ਵਲੋਂ ਜੈੱਟ ਏਅਰਵੇਜ਼ ਦੀਆਂ ਉਡਾਣਾਂ ਬੰਦ ਹੋਣ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਉਨ੍ਹਾਂ ਨੂੰ ਮੰਤਰੀ ਮੰਡਲ 'ਚ ਤੁਹਾਡੇ ਕੁਝ ਸਾਥੀਆਂ ਅਤੇ ਅਧਿਕਾਰੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ ਜਿਨ੍ਹਾਂ ਦੇ ਨਾਮ ਮੈਂ ਤੁਹਾਨੂੰ ਵਿਅਕਤੀਗਤ ਮੁਲਾਕਾਤ ਵਿਚ ਦੱਸ ਰਿਹਾ ਹਾਂ।' ਇਸ ਪੱਤਰ ਵਿਚ ਉਨ੍ਹਾਂ ਨੇ ਜੈੱਟ ਏਅਰਵੇਜ਼ ਦਾ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਵਿਚ ਰਲੇਵਾਂ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਸ਼੍ਰੀ ਪ੍ਰਭੂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਲਈ ਮੰਤਰੀ ਮੰਡਲ ਵਿਚ ਸਿਫਾਰਸ਼ ਕਰਨ।
ਜ਼ਿਕਰਯੋਗ ਹੈ ਕਿ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਨਿੱਜੀ ਹਵਾਈ ਸੇਵਾ ਕੰਪਨੀ ਜੈੱਟ ਏਅਰਵੇਜ਼ ਨੇ ਬੀਤੀ 17 ਮਾਰਚ ਦੀ ਰਾਤ ਤੋਂ ਆਪਣੀਆਂ ਉਡਾਣਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਜੈੱਟ ਏਅਰਵੇਜ਼ ਦੇ ਸਲਾਟ ਅਸਥਾਈ ਰੂਪ ਨਾਲ ਹੋਰ ਦੂਜੀਆਂ ਏਅਰਲਾਈਨ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ। ਤਨਖਾਹ ਨਾ ਮਿਲਣ ਦੇ ਕਾਰਨ ਉਸਦੇ ਕਈ ਪਾਇਲਟ ਅਤੇ ਹੋਰ ਕਰਮਚਾਰੀ ਦੂਜੀਆਂ ਹਵਾਈ ਸੇਵਾ ਕੰਪਨੀਆਂ ਵਿਚ ਜਾ ਰਹੇ ਹਨ। ਜੈੱਟ ਏਅਰਵੇਜ਼ ਦੀ ਬਜ਼ਾਰ ਹਿੱਸੇਦਾਰੀ 'ਤ ਕਬਜ਼ਾ ਕਰਨ ਦੀ ਰੇਸ 'ਚ ਸਸਤੀ ਹਵਾਈ ਸੇਵਾ ਕੰਪਨੀ ਸਪਾਈਸਜੈੱਟ ਸਭ ਤੋਂ ਅੱਗੇ ਹੈ।
'ਦਿੱਲੀ 'ਚ 'ਆਪ' ਨਾਲ ਨਹੀਂ, ਭਾਜਪਾ ਨਾਲ ਹੈ ਕਾਂਗਰਸ ਦਾ ਸਿੱਧਾ ਮੁਕਾਬਲਾ'
NEXT STORY