ਨੋਇਡਾ : ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਨੇ ਲੋਕਾਂ ਵਿਚ ਸਨਸਨੀ ਮਚਾ ਦਿੱਤੀ ਹੈ। ਇਸ ਵੀਡੀਓ 'ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦਰਅਸਲ, ਸਵਿੱਗੀ ਦਾ ਡਲਿਵਰੀ ਏਜੰਟ ਨੋਇਡਾ ਦੇ ਸੈਕਟਰ-73 ਸਥਿਤ ਇਕ ਸੁਸਾਇਟੀ 'ਚ ਸਾਮਾਨ ਦੀ ਡਲਿਵਰੀ ਕਰਨ ਗਿਆ ਸੀ ਪਰ ਵਾਪਸ ਆਉਂਦੇ ਸਮੇਂ ਉਸ ਨੇ ਫਲੈਟ ਦੇ ਬਾਹਰ ਰੱਖੇ ਬੂਟ ਚੋਰੀ ਕਰ ਲਏ। ਡਲਿਵਰੀ ਬੁਆਏ ਦੀ ਸਾਰੀ ਕਾਰਵਾਈ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਦੀ ਫੁਟੇਜ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਬੁਲਡੋਜ਼ਰ ਐਕਸ਼ਨ 'ਤੇ ਲਾਈ ਰੋਕ, ਜਮੀਅਤ ਦੀ ਪਟੀਸ਼ਨ 'ਤੇ 1 ਅਕਤੂਬਰ ਤੱਕ ਜਾਰੀ ਕੀਤਾ ਇਹ ਹੁਕਮ
ਚੋਰੀ ਦੀ ਇਹ ਅਜੀਬੋ-ਗਰੀਬ ਘਟਨਾ ਨੋਇਡਾ ਦੇ ਸੈਕਟਰ-73 ਸਥਿਤ ਇਕ ਸੁਸਾਇਟੀ ਵਿਚ ਵਾਪਰੀ, ਜਦੋਂ ਸਵਿੱਗੀ ਏਜੰਟ ਸਾਮਾਨ ਦੀ ਡਲਿਵਰੀ ਕਰਨ ਆਇਆ ਸੀ ਪਰ ਇਸ ਤੋਂ ਬਾਅਦ ਉਹ ਇਕ ਫਲੈਟ ਦੇ ਬਾਹਰ ਰੱਖੇ ਕੀਮਤੀ ਬੂਟ ਚੋਰੀ ਕਰਕੇ ਉਥੋਂ ਭੱਜ ਗਿਆ। ਫਲੈਟ ਮਾਲਕ ਦੀ ਸ਼ਿਕਾਇਤ 'ਤੇ ਪੁਲਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀ ਡਲਿਵਰੀ ਬੁਆਏ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਤੋਂ ਡਲਿਵਰੀ ਏਜੰਟ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ।
19 ਸੈਕਿੰਡ ਦੀ ਵਾਇਰਲ ਫੁਟੇਜ ਵਿਚ ਤੁਸੀਂ ਦੇਖ ਸਕਦੇ ਹੋ ਕਿ ਪੌੜੀਆਂ ਦੇ ਇਕ ਪਾਸੇ ਜੁੱਤੀਆਂ ਦਾ ਰੈਕ ਰੱਖਿਆ ਹੋਇਆ ਹੈ। ਇਸ ਦੌਰਾਨ ਸਵਿੱਗੀ ਦੀ ਟੀ-ਸ਼ਰਟ ਵਾਲਾ ਨੌਜਵਾਨ ਉਥੇ ਆਉਂਦਾ ਹੈ ਅਤੇ ਸ਼ੂਜ ਰੈਕ ਤੋਂ ਕੀਮਤੀ ਬੂਟ ਕੱਢ ਕੇ ਆਪਣੇ ਬੈਗ ਵਿਚ ਰੱਖ ਲੈਂਦਾ ਹੈ। ਨੌਜਵਾਨ ਨੇ ਹੈਲਮੇਟ ਪਾਇਆ ਹੋਇਆ ਸੀ, ਇਸ ਲਈ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਸਾਰੀ ਖੇਡ 5 ਸਕਿੰਟਾਂ ਦੇ ਅੰਦਰ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3 ਦਿਨਾ ਅਮਰੀਕੀ ਦੌਰੇ 'ਤੇ ਜਾਣਗੇ PM Modi, UNSC 'ਚ ਦੇਣਗੇ ਇਤਿਹਾਸਕ ਭਾਸ਼ਣ
NEXT STORY