ਨੈਸ਼ਨਲ ਡੈਸਕ- 26/11 ਦੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਤਹੁੱਵਰ ਹੁਸੈਨ ਰਾਣਾ ਨੂੰ ਅਮਰੀਕਾ ਤੋਂ ਹਵਾਲਗੀ ਕਰ ਕੇ ਭਾਰਤ ਲਿਆਂਦਾ ਜਾ ਚੁੱਕਾ ਹੈ। ਰਾਣਾ ਨੂੰ ਲੈ ਕੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਤਮਾਮ ਪਰਿਵਾਰਾਂ ਦੇ ਲੋਕ ਗੁਨਾਹਗਾਰ ਰਾਣਾ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਨ। ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਅੱਤਵਾਦੀ ਅਜਮਲ ਕਸਾਬ ਨੇ ਜਿਸ 9 ਸਾਲ ਦੀ ਬੱਚੀ ਦੇਵਿਕਾ ਰੋਟਾਵਨ ਨੂੰ ਗੋਲੀ ਮਾਰੀ ਸੀ, ਉਸ ਨੇ ਹੀ ਕੋਰਟ ਵਿਚ ਕਸਾਬ ਦੀ ਪਛਾਣ ਕਰ ਕੇ ਫਾਂਸੀ ਤੱਕ ਪਹੁੰਚਾਇਆ ਸੀ। 25 ਸਾਲ ਦੀ ਹੋ ਚੁੱਕੀ ਦੇਵਿਕਾ ਨੇ ਰਾਣਾ ਦੀ ਹਵਾਲਗੀ ਨੂੰ ਭਾਰਤ ਦੀ ਵੱਡੀ ਜਿੱਤ ਦੱਸਿਆ। ਦੇਵਿਕਾ ਨੇ ਕਿਹਾ ਕਿ ਹੁਣ ਰਾਣਾ ਦੀ ਵਾਰੀ ਹੈ, ਉਸ ਨੂੰ ਵੀ ਫਾਂਸੀ ਦਿੱਤੀ ਜਾਵੇ।
ਇਹ ਵੀ ਪੜ੍ਹੋ- ਸਕੂਲ, ਬਾਜ਼ਾਰ ਅਤੇ ਹੋਰ ਜਨਤਕ ਅਦਾਰੇ ਬੰਦ, 17 ਅਪ੍ਰੈਲ ਤੱਕ ਕਰਫਿਊ ਲਾਗੂ
ਬੇਹੱਦ ਅਹਿਮ ਸਾਬਤ ਹੋਇਆ ਸੀ ਦੇਵਿਕਾ ਦਾ ਕਸਾਬ ਖਿਲਾਫ਼ ਬਿਆਨ
ਦੇਵਿਕਾ ਨੂੰ ਹੁਣ ਵੀ ਉਸ ਅੱਤਵਾਦੀ ਹਮਲੇ ਦਾ ਇਕ-ਇਕ ਪਲ ਯਾਦ ਹੈ। ਛੱਤਰਪਤੀ ਸ਼ਿਵਾਜੀ ਟਰਮੀਨਲ 'ਤੇ ਫਸੀ ਦੇਵਿਕਾ ਨੇ ਦੱਸਿਆ ਕਿ ਉਸ ਦੇ ਪੈਰ 'ਚ ਗੋਲੀ ਲੱਗੀ ਸੀ। ਕਸਾਬ ਨੂੰ ਗੋਲੀ ਮਾਰ ਕੇ ਖੁਸ਼ੀ ਮਿਲ ਰਹੀ ਸੀ। ਮੁੱਖ ਗਵਾਹ ਰਹੀ ਦੇਵਿਕਾ ਨੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਅੱਤਵਾਦੀ ਕਸਾਬ ਦੀ ਪਛਾਣ ਕੀਤੀ ਸੀ। ਇਸੇ ਆਧਾਰ 'ਤੇ ਉਸ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਉਣ ਵਿਚ ਮਦਦ ਮਿਲੀ। ਦੇਵਿਕਾ ਨੇ ਕਿਹਾ ਕਿ ਰਾਣਾ ਦੀ ਹਵਾਲਗੀ ਲਈ ਸਰਕਾਰ ਦਾ ਧੰਨਵਾਦ। ਰਾਣਾ ਨੂੰ ਭਾਰਤ ਲਿਆਂਦੇ ਜਾਣ ਤੋਂ ਭਾਰਤ 'ਚ ਅੱਤਵਾਦ ਦੇ ਖ਼ਾਤਮੇ ਦੀ ਸ਼ੁਰੂਆਤ ਹੋ ਗਈ ਹੈ। ਰਾਣਾ ਨੂੰ ਫਾਂਸੀ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਰਾਣਾ ਦੀ ਹਿਰਾਸਤ ਨੂੰ ਲੈ ਕੇ NIA ਹੈੱਡਕੁਆਰਟਰ ਬਾਹਰ ਵਧਾਈ ਗਈ ਸੁਰੱਖਿਆ
ਉਸ ਦਿਨ ਨੂੰ ਮੇਰੇ ਲਈ ਭੁੱਲ ਸਕਣਾ ਮੁਸ਼ਕਲ: ਦੇਵਿਕਾ
ਹਮਲੇ ਵਾਲੀ ਰਾਤ ਯਾਨੀ ਕਿ 26 ਨਵੰਬਰ 2008 ਦੀ ਉਸ ਭਿਆਨਕ ਰਾਤ ਨੂੰ ਯਾਦ ਕਰਦਿਆਂ ਦੇਵਿਕਾ ਨੇ ਕਿਹਾ ਕਿ ਮੇਰੇ ਲਈ ਉਸ ਦਿਨ ਨੂੰ ਭੁੱਲ ਸਕਣਾ ਮੁਸ਼ਕਲ ਹੈ। ਮੈਂ ਕਸਾਬ ਨੂੰ ਹੱਥ ਵਿਚ ਵੱਡੀ ਬੰਦੂਕ ਫੜੀ ਅਤੇ ਯਾਤਰੀਆਂ 'ਤੇ ਗੋਲੀਆਂ ਚਲਾਉਂਦੇ ਵੇਖਿਆ ਸੀ। ਉਸ ਨਾਲ ਇਕ ਹੋਰ ਅੱਤਵਾਦੀ ਅਬੂ ਇਸਮਾਈਲ ਵੀ ਗੋਲੀਆਂ ਚਲਾ ਰਿਹਾ ਸੀ। ਦੇਵਿਕਾ ਨੇ ਅੱਗੇ ਦੱਸਿਆ ਕਿ ਮੈਂ ਆਪਣੇ ਪਿਤਾ ਅਤੇ ਭਰਾ ਨਾਲ ਪੁਣੇ ਜਾ ਰਹੀ ਸੀ ਅਤੇ ਅਸੀਂ ਪਲੇਟਫਾਰਮ ਨੰਬਰ 12 ਅਤੇ 13 ਵਿਚਾਲੇ ਟਰੇਨ ਦੀ ਉਡੀਕ ਕਰ ਰਹੇ ਸੀ, ਤਾਂ ਮੈਂ ਵੇਖਿਆ ਕਿ ਇਕ ਵਿਅਕਤੀ (ਕਸਾਬ) ਹੱਥ ਵਿਚ ਵੱਡਾ ਹਥਿਆਰ ਲੈ ਕੇ ਲੋਕਾਂ 'ਤੇ ਗੋਲੀਆਂ ਚਲਾ ਰਿਹਾ ਸੀ। ਚਾਰੋਂ ਪਾਸੇ ਲਾਸ਼ਾਂ ਅਤੇ ਜ਼ਖਮੀ ਲੋਕ ਪਏ ਸਨ। ਪੈਣ ਗੋਲੀ ਲੱਗਣ ਮਗਰੋਂ ਮੈਂ ਬੇਹੋਸ਼ ਹੋ ਗਈ। ਦੇਵਿਕਾ ਮੁਤਾਬਕ ਮੁੰਬਈ ਦੇ ਜੇ. ਜੇ. ਹਸਪਤਾਲ ਵਿਚ ਮੈਨੂੰ ਦਾਖ਼ਲ ਕਰਵਾਇਆ ਗਿਆ, ਜਿੱਥੇ ਮੇਰੇ ਪੈਰ ਦੀ ਸਰਜਰੀ ਹੋਈ। 10 ਜੂਨ 2009 ਨੂੰ ਅਸੀਂ ਟਰਾਈਲ ਕੋਰਟ ਜਾ ਕੇ ਕਸਾਬ ਦੀ ਪਛਾਣ ਕੀਤੀ ਸੀ।
ਇਹ ਵੀ ਪੜ੍ਹੋ- 8ਵੀਂ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਜਾਰੀ ਹੋਏ ਹੁਕਮ
26/11 ਅੱਤਵਾਦੀ ਹਮਲਾ
ਦੱਸਣਯੋਗ ਹੈ ਕਿ 26 ਨਵੰਬਰ 2008 ਨੂੰ ਪਾਕਿਸਤਾਨ ਤੋਂ ਆਏ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਮੁੰਬਈ, ਦੋ ਫਾਈਵ ਸਟਾਰ ਹੋਟਲਾਂ ਅਤੇ ਇਕ ਯਹੂਦੀ ਕੇਂਦਰ 'ਤੇ ਹਮਲਾ ਕੀਤਾ ਸੀ। ਸਮੁੰਦਰੀ ਰਸਤਿਓਂ ਮੁੰਬਈ ਦਾਖ਼ਲ ਹੋਏ ਇਨ੍ਹਾਂ ਅੱਤਵਾਦੀਆਂ ਨੇ ਕਰੀਬ 60 ਘੰਟੇ ਆਤੰਕ ਮਚਾਇਆ, ਜਿਸ ਵਿਚ 166 ਲੋਕ ਮਾਰੇ ਗਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰੇਮੀ ਜੋੜੇ ਦੀਆਂ ਦਰੱਖ਼ਤ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ, ਪਿੰਡ ’ਚ ਤਣਾਅ
NEXT STORY