ਬੇਤੀਆ— ਬਿਹਾਰ 'ਚ ਪੱਛਮੀ ਚੰਪਾਰਨ ਜ਼ਿਲੇ ਦੇ ਨਵਲਪੁਰ ਪਿੰਡ ਨੇੜੇ ਬੁੱਧਵਾਰ ਦੇਰ ਰਾਤੀ ਇਕ ਟੈਂਕਰ ਦੇ ਪਲਟ ਜਾਣ ਨਾਲ ਚਾਲਕ ਦੀ ਮੌਤ ਹੋ ਗਈ।
ਪੁਲਸ ਸੂਤਰਾਂ ਮੁਤਾਬਕ ਵੈਸ਼ਾਲੀ ਜ਼ਿਲੇ ਦੇ ਸਦਰ ਥਾਣਾ ਖੇਤਰ ਦੇ ਬਲਵਾਕੁਮਾਰੀ ਪਿੰਡ ਵਾਸੀ ਸੁਰੇਂਦਰ ਸਿੰਘ ਨਵਲਪੁਰ ਪਿੰਡ ਸਥਿਤ ਪੈਟਰੋਲ ਪੰਪ ਤੋਂ ਡੀਜ਼ਲ ਲੈਣ ਦੇ ਬਾਅਦ ਲੌਰੀਆ ਜਾ ਰਿਹਾ ਸੀ, ਉਦੋਂ ਉਸ ਦਾ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਖੱਡ 'ਚ ਪਲਟ ਗਿਆ। ਇਸ ਹਾਦਸੇ 'ਚ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੈਂਕਰ ਭਾਰਤੀ ਪੈਟਰੋਲੀਅਮ ਦਾ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ।
ਭਾਰਤ ਤੋਂ ਬਾਹਰ 'ਪਦਮਾਵੱਤੀ' ਦੀ ਰਿਲੀਜ਼ 'ਤੇ ਰੋਕ ਲਈ ਨਵੀਂ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
NEXT STORY