ਮੁੰਬਈ — ਭਾਰਤ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਆਪਣੇ ਬੇਟੇ ਆਕਾਸ਼ ਅੰਬਾਨੀ ਦੀ ਪ੍ਰੀ-ਐਂਗੇਜਮੈਂਟ ਸ਼ੂਟ ਤੋਂ ਬਾਅਦ ਮੁੰਬਈ ਦੇ ਪ੍ਰਸਿੱਧ ਸਿੱਧੀਵਿਨਾਇਕ ਮੰਦਰ ਪਹੁੰਚੇ। ਉਨ੍ਹਾਂ ਦੇ ਨਾਲ ਪੂਰਾ ਪਰਿਵਾਰ ਵੀ ਬੱਪਾ ਦੇ ਦਰਬਾਰ ਪਹੁੰਚਿਆ। ਇਹ ਪਹਿਲੀ ਵਾਰ ਸੀ ਜਦੋਂ ਮੁਕੇਸ਼ ਅੰਬਾਨੀ ਸਮੇਤ ਪੂਰਾ ਪਰਿਵਾਰ ਆਪਣੀ ਹੋਣ ਵਾਲੀ ਨੂੰਹ ਨਾਲ ਮੀਡੀਆ ਸਾਹਮਣੇ ਆਇਆ। ਸਿੱਧੀਵਿਨਾਇਕ ਮੰਦਰ ਵਿਚ ਦਰਸ਼ਨ ਕਰਨ ਲਈ ਆਕਾਸ਼ ਅੰਬਾਨੀ, ਸ਼ਲੋਕਾ ਮਹਿਤਾ, ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਨਾਲ ਅਨੰਤ ਅੰਬਾਨੀ ਅਤੇ ਈਸ਼ਾ ਅੰਬਾਨੀ ਵੀ ਮੌਜੂਦ ਰਹੇ।


ਗੋਆ ਵਿਚ ਹੋਈ ਪ੍ਰੀ-ਐਂਗੇਜਮੈਂਟ ਸ਼ੂਟ
ਇਸ ਤੋਂ ਪਹਿਲਾਂ ਇਸ ਰਿਸ਼ਤੇ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚੋਂ ਕਿਸੇ ਪਰਿਵਾਰ ਵਲੋਂ ਵੀ ਇਸ ਰਿਸ਼ਤੇ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ ਸੀ, ਜਿਸ ਕਾਰਨ ਆਕਾਸ਼ ਅੰਬਾਨੀ ਅਤੇ ਸ਼ਲੋਕਾ ਦੇ ਰਿਸ਼ਤੇ ਨੂੰ ਲੈ ਕੇ ਸਸਪੈਂਸ ਬਰਕਰਾਰ ਸੀ। ਗੋਆ ਵਿਚ ਹੋਈ ਪ੍ਰੀ-ਐਂਗੇਜਮੈਂਟ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਦੇ ਰਿਸ਼ਤੇ 'ਤੇ ਮੋਹਰ ਲੱਗ ਗਈ।

ਨੀਤਾ ਅੰਬਾਨੀ ਨੇ ਕਿਹਾ
ਮੰਦਰ ਵਿਚ ਦਰਸ਼ਨ ਕਰਕੇ ਵਾਪਸ ਆਉਂਦੇ ਸਮੇਂ ਨੀਤਾ ਅੰਬਾਨੀ ਦਾ ਆਪਣੀ ਹੋਣ ਵਾਲੀ ਨੂੰਹ ਲਈ ਪਿਆਰ ਵੀ ਨਜ਼ਰ ਆਇਆ। ਇਸ ਦੌਰਾਨ ਉਹ ਸ਼ਲੋਕਾ ਦਾ ਹੱਥ ਫੜਦੇ ਹੋਏ ਨਜ਼ਰ ਆਈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਆਕਾਸ਼ ਅਤੇ ਸ਼ਲੋਕਾ ਦੀ ਕੁੜਮਾਈ ਦੀ ਗੱਲ ਕਬੂਲਦੇ ਹੋਏ ਕਿਹਾ ਕਿ ਮੈਂ ਸ਼ਲੋਕਾ ਨੂੰ ਉਸ ਸਮੇਂ ਤੋਂ ਜਾਣਦੀ ਹਾਂ ਜਿਸ ਸਮੇਂ ਉਹ 4 ਸਾਲ ਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਰਿਸ਼ਤੇ ਕਾਰਨ ਕਾਫੀ ਖੁਸ਼ ਹੈ ਕਿ ਸ਼ਲੋਕਾ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਜੂਨ 'ਚ ਕੁੜਮਾਈ ਹੋਵੇਗੀ। ਇਸੇ ਸਾਲ ਦਸੰਬਰ ਵਿਚ ਦੋਵੇਂ ਵਿਆਹ ਕਰਵਾ ਸਕਦੇ ਹਨ।
ਮਾਫੀਆ ਦੇ ਖਿਲਾਫ ਲਿਖੀ ਖਬਰ, ਟਰੱਕ ਨਾਲ ਕੁਚਲਿਆ
NEXT STORY