ਨਵੀਂ ਦਿੱਲੀ— ਪਿਛਲੇ ਦਿਨੀਂ ਭਾਜਪਾ ਦੇ ਸੰਸਦ ਮੈਂਬਰਾਂ ਦੀ ਇਕ ਮੀਟਿੰਗ ਚੱਲ ਰਹੀ ਸੀ। ਇਸ ਵਿਚ 350 ਵਿਚੋਂ 250 ਦੇ ਲਗਭਗ ਐੱਮ. ਪੀ. ਮੌਜੂਦ ਸਨ। ਜੋ ਕੁਝ ਉਸ ਮੀਟਿੰਗ ਵਿਚ ਵੇਖਣ ਨੂੰ ਮਿਲਿਆ, ਓਹੋ ਜਿਹਾ ਪਿਛਲੇ 4 ਸਾਲ ਦੌਰਾਨ ਭਾਜਪਾ ਦੀ ਕਿਸੇ ਵੀ ਮੀਟਿੰਗ ਵਿਚ ਵੇਖਣ ਨੂੰ ਨਹੀਂ ਮਿਲਿਆ। ਪਿਛਲੀਆਂ ਮੀਟਿੰਗਾਂ ਵਿਚ ਆਮ ਤੌਰ 'ਤੇ ਜਦੋਂ ਕੋਈ ਐੱਮ. ਪੀ. ਮੀਟਿੰਗ ਦੇ ਸਮੇਂ ਤੋਂ ਪਛੜ ਕੇ ਆਉਂਦਾ ਸੀ ਤਾਂ ਮੋਦੀ ਉਸ ਨੂੰ ਮੀਟਿੰਗ ਵਾਲੇ ਹਾਲ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਦਿੰਦੇ ਸਨ। ਬੀਤੇ ਮੰਗਲਵਾਰ ਜਦੋਂ ਲੋਕ ਸਭਾ ਦਾ ਸਮਾਗਮ ਚੱਲ ਰਿਹਾ ਸੀ ਤਾਂ ਪਾਰਟੀ ਦੇ ਸੰਸਦ ਮੈਂਬਰਾਂ ਦੀ ਇਕ ਬੈਠਕ ਲੋਕ ਸਭਾ ਦੀ ਕਾਰਵਾਈ ਤੋਂ ਪਹਿਲਾਂ ਸੱਦੀ ਗਈ ਸੀ। ਮੋਦੀ ਨੇ ਵੇਖਿਆ ਕਿ ਇਕ ਮਹਿਲਾ ਐੱਮ. ਪੀ. ਜੋ ਮੋਹਰਲੀ ਕਤਾਰ ਵਿਚ ਬੈਠੀ ਸੀ, ਆਪਣੇ ਮੋਬਾਇਲ ਫੋਨ ਨਾਲ ਮੀਟਿੰਗ ਦੀ ਕਾਰਵਾਈ ਦੀ ਵੀਡੀਓ ਬਣਾ ਰਹੀ ਸੀ। ਮੋਦੀ ਸਾਹਮਣੇ ਸਟੇਜ 'ਤੇ ਬੈਠੇ ਸਨ। ਉਨ੍ਹਾਂ ਨਾਲ ਅਮਿਤ ਸ਼ਾਹ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਅਤੇ ਐੱਲ. ਕੇ. ਅਡਵਾਨੀ ਵੀ ਬੈਠੇ ਹੋਏ ਸਨ। ਮੋਦੀ ਨੇ ਵੇਖਿਆ ਕਿ ਉਕਤ ਮਹਿਲਾ ਐੱਮ. ਪੀ. ਚਾਰੇ ਪਾਸੇ ਆਪਣਾ ਫੋਨ ਘੁਮਾ ਕੇ ਕਾਰਵਾਈ ਦੀ ਵੀਡੀਓ ਬਣਾ ਰਹੀ ਹੈ। ਮੋਦੀ ਉਸ ਸਮੇਂ ਭਾਸ਼ਣ ਦੇ ਰਹੇ ਸਨ। ਉਨ੍ਹਾਂ ਆਪਣਾ ਭਾਸ਼ਣ ਤੁਰੰਤ ਰੋਕ ਦਿੱਤਾ। ਇਸ 'ਤੇ ਸਾਰੇ ਹਾਲ ਵਿਚ ਸਨਸਨੀ ਫੈਲ ਗਈ ਕਿ ਪਤਾ ਨਹੀਂ ਕੀ ਹੋ ਗਿਆ ਹੈ।
ਬਾਰਾਬੰਕੀ ਦੀ ਉਕਤ ਮਹਿਲਾ ਐੱਮ. ਪੀ. ਪ੍ਰਿਯੰਕਾ ਰਾਵਤ ਨੂੰ ਮੋਦੀ ਨੇ ਕਿਹਾ ਕਿ ਵੀਡੀਓ ਬਣਾਉਣਾ ਤੁਹਾਡਾ ਕੰਮ ਨਹੀਂ। ਇਹ ਕੰਮ ਮੀਡੀਆ ਦਾ ਹੈ। ਇਸ 'ਤੇ ਪ੍ਰਿਯੰਕਾ ਰਾਵਤ ਨੇ ਆਪਣਾ ਮੋਬਾਇਲ ਫੋਨ ਤੁਰੰਤ ਸਵਿੱਚ ਆਫ ਕਰ ਦਿੱਤਾ। ਮੋਦੀ ਨੂੰ ਇਸ 'ਤੇ ਵੀ ਤਸੱਲੀ ਨਹੀਂ ਹੋਈ।
ਉਨ੍ਹਾਂ ਰਾਵਤ ਨੂੰ ਕਿਹਾ ਕਿ ਉਸਨੇ ਹੁਣ ਤੱਕ ਜੋ ਰਿਕਾਰਡਿੰਗ ਕੀਤੀ ਹੈ, ਨੂੰ ਡਿਲੀਟ ਕਰ ਦੇਵੇ। ਜਦੋਂ ਤੱਕ ਉਕਤ ਮਹਿਲਾ ਐੱਮ. ਪੀ. ਨੇ ਸਾਰੀ ਰਿਕਾਰਡਿੰਗ ਡਿਲੀਟ ਨਹੀਂ ਕੀਤੀ, ਮੋਦੀ ਨੇ ਆਪਣਾ ਭਾਸ਼ਣ ਬੰਦ ਰੱਖਿਆ। ਇਸ ਤੋਂ ਬਾਅਦ ਵੀ ਮੋਦੀ ਨੇ ਉਥੇ ਮੌਜੂਦ ਭਾਜਪਾ ਦੇ ਇਕ ਅਹੁਦੇਦਾਰ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਏ ਕਿ ਫੋਨ 'ਚੋਂ ਸਾਰੀ ਰਿਕਾਰਡਿੰਗ ਡਿਲੀਟ ਹੋ ਗਈ ਹੈ। ਉਸ ਤੋਂ ਬਾਅਦ ਹੀ ਮੋਦੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ।
ਅਮਿਤ ਸ਼ਾਹ ਨੇ 75 ਸਾਲ ਦੀ ਉਮਰ ਹੱਦ ਨੂੰ ਕੀਤਾ ਨਰਮ
NEXT STORY