ਨਵੀਂ ਦਿੱਲੀ - ਕੇਂਦਰੀ ਹਿੰਦੀ ਸੰਸਥਾਨ ਆਗਰਾ ਹੁਣ ਰਾਸ਼ਟਰੀ ਮਹੱਤਵ ਦਾ ਸੰਸਥਾਨ ਬਣੇਗਾ ਅਤੇ ਵਿਦਿਆਰਥੀਆਂ ਨੂੰ ਡਿਗਰੀ ਦੇ ਸਕੇਗਾ ਤੇ ਉਸਦਾ ਇਕ ਕੇਂਦਰ ਮਾਸਕੋ ਵਿਚ ਵੀ ਖੁੱਲ੍ਹੇਗਾ। ਇਸ ਇਰਾਦੇ ਦੇ ਇਕ ਪ੍ਰਸਤਾਵ ਨੂੰ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਨੇ ਮਨਜ਼ੂਰੀ ਦੇ ਦਿੱਤੀ ਹੈ। ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਦੀ ਪ੍ਰਧਾਨਗੀ ਵਿਚ ਬੀਤੇ ਦਿਨੀਂ ਸੰਸਥਾਨ ਦੇ ਸੰਚਾਲਨ ਮੰਡਲ ਦੀ ਬੈਠਕ ਵਿਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਸੰਸਥਾਨ ਦੇ ਡਾਇਰੈਕਟਰ ਡਾ. ਨੰਦ ਕਿਸ਼ੋਰ ਪਾਂਡੇ ਨੇ ਦੱਸਿਆ ਕਿ 1962 ਵਿਚ ਸਥਾਪਤ ਇਹ ਸੰਸਥਾਨ ਹਿੰਦੀ ਭਾਸ਼ੀ ਸਿੱਖਿਅਕਾਂ ਨੂੰ ਹਿੰਦੀ ਦੀ ਟ੍ਰੇਨਿੰਗ ਦੇਣ ਦਾ ਕੰਮ ਕਰਦਾ ਰਿਹਾ ਹੈ ਅਤੇ 54 ਹਜ਼ਾਰ ਸਿੱਖਿਅਕਾਂ ਨੂੰ ਟ੍ਰੇਨਿੰਗ ਦੇ ਚੁੱਕਾ ਹੈ। ਹੁਣ ਤੱਕ ਉਹ ਡਿਪਲੋਮਾ ਦਿੰਦਾ ਰਿਹਾ ਹੈ ਪਰ ਕੌਮੀ ਪੱਧਰ ਦਾ ਸੰਸਥਾਨ ਬਣਨ 'ਤੇ ਉਹ ਡਿਗਰੀ ਵੀ ਦੇ ਸਕੇਗਾ ਅਤੇ ਵਿਦਿਆਰਥੀ ਪੀ. ਐੱਚ. ਡੀ. ਵੀ ਕਰ ਸਕਣਗੇ।
ਅਨੋਖਾ ਕੀੜਾ ਜਿਸਦੀ ਮਦਦ ਨਾਲ ਮਾਪੀ ਜਾ ਸਕੇਗੀ ਸ਼ਹਿਦ ਦੀ ਸ਼ੁੱਧਤਾ
NEXT STORY