ਬ੍ਰਸੈਲਸ - ਇੰਟਰਨੈਸ਼ਨਲ ਫੈਡਰੇਸ਼ਨ ਆਫ ਜਨਰਲਿਸਟ (ਆਈ. ਐਫ. ਜੇ.) ਵੱਲੋਂ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਸਰਵੇਖਣ ਮੁਤਾਬਕ ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਨੌਕਰੀਆਂ ਜਾਣ, ਤਨਖਾਹ ਘੱਟਣ ਨਾਲ ਦੁਨੀਆ ਭਰ ਵਿਚ ਪੱਤਰਕਾਰਾਂ ਲਈ ਕੰਮ ਕਰਨ ਦੀ ਸਥਿਤੀ ਖਰਾਬ ਹੋਈ ਹੈ। ਸੰਗਠਨ ਨੇ ਆਖਿਆ ਹੈ ਕਿ ਕੋਰੋਨਾਵਾਇਰਸ ਦੀ ਰਿਪੋਰਟ ਤਿਆਰ ਕਰਦੇ ਸਮੇਂ 4 ਵਿਚੋਂ 3 ਪੱਤਰਕਾਰਾਂ ਨੂੰ ਰੋਕ-ਟੋਕ, ਧਮਕੀ ਦਾ ਸਾਹਮਣਾ ਕਰਨਾ ਪਿਆ ਹੈ। ਸੰਗਠਨ ਨੇ 77 ਦੇਸ਼ਾਂ ਵਿਚ 1308 ਪੱਤਰਕਾਰਾਂ ਦੇ ਦਿੱਤੇ ਜਵਾਬਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਰੱਖਿਆ ਹੈ।
ਆਈ. ਐਫ. ਜੇ. ਮੁਤਾਬਕ, ਦੋ ਤਿਹਾਈ ਕਰਮਚਾਰੀ ਅਤੇ ਫ੍ਰੀਲਾਂਸ ਪੱਤਰਕਾਰਾਂ ਨੇ ਆਖਿਆ ਕਿ ਉਨ੍ਹਾਂ ਨੂੰ ਤਨਖਾਹ ਵਿਚ ਕਟੌਤੀ, ਰੁਜ਼ਗਾਰ ਗੁਆਉਣ ਅਤੇ ਤਨਖਾਹ ਘੱਟਣ ਜਿਹੀ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਆਈ. ਐਫ. ਜੇ. ਦੇ ਜਨਰਲ ਸਕੱਤਰ ਐਂਥਨੀ ਬੇਲਾਂਗੇਰ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਜਦ ਜਾਣਕਾਰੀਆਂ ਤੱਕ ਪਹੁੰਚ ਬਹੁਤ ਜ਼ਰੂਰੀ ਹੈ ਅਤੇ ਗੁਣਵੱਤਾਪੂਰਣ ਪੱਤਰਕਾਰੀ ਮਾਇਨੇ ਰੱਖਦੀ ਹੈ, ਇਹ ਨਤੀਜੇ ਮੀਡੀਆ ਦੀ ਆਜ਼ਾਦੀ ਵਿਚ ਕਟੌਤੀ ਦੇ ਚਿੰਤਾਜਨਕ ਰੁਝਾਨ ਦਿਖਾਉਂਦੇ ਹਨ।
ਅਪ੍ਰੈਲ ਵਿਚ ਕੀਤੇ ਗਏ ਸਰਵੇਖਣ ਮੁਤਾਬਕ ਕਰੀਬ ਹਰ ਫ੍ਰੀਲਾਂਸ ਪੱਤਰਕਾਰਾਂ ਨੇ ਆਮਦਨੀ ਘੱਟਣ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਘੱਟ ਹੋਣ ਦੀ ਗੱਲ ਕਹੀ। ਫਿਲਹਾਲ ਕੋਰੋਨਾਵਾਇਰਸ ਸੰਕਟ ਦੇ ਸਮੇਂ ਕੰਮਕਾਜ ਨੇ ਵੀ ਪੱਤਰਕਾਰਾਂ ਦੀ ਮਾਨਸਿਕ ਸਿਹਤ 'ਤੇ ਅਸਰ ਪਾਇਆ ਹੈ। ਜਵਾਬ ਦੇਣ ਵਾਲਿਆਂ ਵਿਚ ਅੱਧੇ ਤੋਂ ਜ਼ਿਆਦਾ ਲੋਕਾਂ ਨੇ ਕਿਹਾ ਕਿ ਦਬਾਅ, ਬੈਚੇਨੀ ਅਤੇ ਘਬਰਾਹਟ ਮਹਿਸੂਸ ਕਰਦੇ ਹਾਂ। ਬ੍ਰਸੈਲਸ ਸਥਿਤ ਆਈ. ਐਫ. ਜੇ. ਨੇ ਆਖਿਆ ਕਿ ਕਰੀਬ ਇਕ ਚੌਥਾਈ ਪੱਤਰਕਾਰਾਂ ਨੇ ਕਿਹਾ ਕਿ ਘਰ ਤੋਂ ਕੰਮ ਕਰਨ ਲਈ ਉਨ੍ਹਾਂ ਕੋਲ ਚੰਗੇ ਉਪਕਰਣ ਵੀ ਨਹੀਂ ਹਨ। ਆਈ. ਐਫ. ਜੇ. ਨੇ ਪੱਤਰਕਾਰਾਂ ਨੂੰ ਆਖਿਆ ਕਿ ਪੱਤਰਕਾਰਾਂ ਤੋਂ ਉਨ੍ਹਾਂ ਦੇ ਦੇਸ਼ ਵਿਚ ਮੀਡੀਆ ਦੀ ਆਜ਼ਾਦੀ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਜ਼ਿਆਦਾਤਰ ਦਾ ਇਹੀ ਆਖਣਾ ਸੀ ਕਿ ਹਾਲਾਤ ਖਰਾਬ ਹੋਏ ਹਨ। ਮਹਾਮਾਰੀ ਦੇ ਪ੍ਰਸਾਰ ਤੋਂ ਬਾਅਦ ਦਰਜਨਾਂ ਪੱਤਰਕਾਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਉਨ੍ਹਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ।
ਭਾਰਤ ਨੇ ਭਵਿੱਖਬਾਣੀਆਂ ਝੂਠੀ ਸਾਬਤ ਕਰ ਕੇ ਕਿਵੇਂ ਰੋਕੇ ਕੋਰੋਨਾ ਦੇ ਵਧਦੇ ਕਦਮ?
NEXT STORY