ਜੈਪੁਰ (ਭਾਸ਼ਾ) - ਅਜਮੇਰ ਦਰਗਾਹ ਦੇ ਅਧਿਆਤਮਕ ਮੁਖੀ ਹਜ਼ਰਤ ਦੀਵਾਨ ਸਈਅਦ ਜ਼ੈਨੁਲ ਆਬੇਦੀਨ ਅਲੀ ਖਾਨ ਨੇ ਵੀਰਵਾਰ ਨੂੰ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਮਥੁਰਾ-ਕਾਸ਼ੀ ਵਰਗੇ ਮੁੱਦਿਆਂ ਦਾ ਹੱਲ ਅਦਾਲਤਾਂ ਤੋਂ ਬਾਹਰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮਸਲਾ ਆਪਸੀ ਸਹਿਮਤੀ ਨਾਲ ਹੱਲ ਕੀਤਾ ਜਾਂਦਾ ਹੈ ਤਾਂ ਇਹ ਭਾਈਚਾਰਿਆਂ ਦਾ ਦਿਲ ਅਤੇ ਵਿਸ਼ਵਾਸ ਜਿੱਤੇਗਾ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਅਜਮੇਰ ਦਰਗਾਹ ਦੇ ਦੀਵਾਨ ਇੱਥੇ ਆਲ ਇੰਡੀਆ ਸੂਫੀ ਸੱਜਾਦਾਨਸ਼ੀਨ ਕੌਂਸਲ ਦੀ ਰਾਜਸਥਾਨ ਇਕਾਈ ਵੱਲੋਂ ਆਯੋਜਿਤ ‘ਪੈਗਾਮ-ਏ-ਮੁਹੱਬਤ ਹਮ ਸਭ ਕਾ ਭਾਰਤ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, “ਅੱਜ ਭਾਰਤ ਵਿਸ਼ਵ ਸ਼ਾਂਤੀ ’ਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ, ਤਾਂ ਅਸੀਂ ਆਪਣੇ ਦੇਸ਼ ਦੇ ਅੰਦਰੂਨੀ ਮਸਲਿਆਂ ਦਾ ਅਦਾਲਤਾਂ ਤੋਂ ਬਾਹਰ ਸ਼ਾਂਤੀਪੂਰਵਕ ਹੱਲ ਕੱਢਣ ’ਚ ਸਮਰੱਥ ਕਿਉਂ ਨਹੀਂ? ਅਸੀਂ ਸਮਰੱਥ ਹਾਂ। ਬਸ ਇਕ ਮਜ਼ਬੂਤ ਪਹਿਲ ਦੀ ਲੋੜ ਹੈ।” ਉਨ੍ਹਾਂ ਕਾਸ਼ੀ ਅਤੇ ਮਥੁਰਾ ਵਰਗੇ ਮਸਲਿਆਂ ਦਾ ਹੱਲ ਅਦਾਲਤਾਂ ਤੋਂ ਬਾਹਰ ਮਿਲਜੁਲ ਕੇ ਕੱਢਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿੱਲੀ ਹਾਈਕੋਰਟ ਦਾ ਵੱਡਾ ਫ਼ੈਸਲਾ : 29 ਫਰਵਰੀ ਤੱਕ ਦੋ ਕੰਪਨੀਆਂ ਨੂੰ 20 ਲੱਖ ਡਾਲਰ ਦਾ ਭੁਗਤਾਨ ਕਰੇ SpiceJet
NEXT STORY