ਨਵੀਂ ਦਿੱਲੀ—ਰਾਜਸਥਾਨ ਦੇ ਅਜਮੇਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਾਂਵਰ ਲਾਲ ਜਾਟ ਦਾ ਅੱਜ ਦਿਹਾਂਤ ਹੋ ਗਿਆ। ਉਹ 62 ਸਾਲ ਦੇ ਸੀ। 22 ਜੁਲਾਈ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਜੈਪੁਰ 'ਚ ਇਕ ਬੈਠਕ ਦੌਰਾਨ ਉਹ ਬੇਹੋਸ਼ ਹੋ ਕੇ ਡਿੱਗ ਗਏ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ 28 ਜੁਲਾਈ ਨੂੰ ਇਲਾਜ ਦੇ ਲਈ ਦਿੱਲੀ ਲਿਆਇਆ ਗਿਆ ਸੀ, ਜਿੱਥੇ ਅੱਜ ਸਵੇਰੇ ਕਰੀਬ 6:15 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਜਾਟ ਨਰਿੰਦਰ ਮੋਦੀ ਸਰਕਾਰ 'ਚ ਜਲ ਸਰੋਤ ਰਾਜ ਮੰਤਰੀ ਰਹੇ। ਉਹ ਵਰਤਮਾਨ 'ਚ ਰਾਜਸਥਾਨ ਦੇ ਰਾਜ ਕਿਸਾਨ ਕਮਿਸ਼ਨ ਦੇ ਪ੍ਰਧਾਨ ਸੀ।
ਸਾਂਵਰ ਲਾਲ ਦਾ ਜਨਮ 1955 'ਚ ਰਾਜਸਥਾਨ ਦੇ ਅਜਮੇਰ ਜ਼ਿਲੇ ਦੇ ਗੋਪਾਲਪੁਰਾ ਨਾਮਕ ਪਿੰਡ 'ਚ ਹੋਇਆ ਸੀ। ਉਨ੍ਹਾਂ ਨੇ ਵਪਾਰ 'ਚ ਸਨਾਤਕੋਤਰ ਕਰਨ ਦੇ ਬਾਅਦ ਰਾਜਸਥਾਨ ਯੂਨੀਵਰਸਿਟੀ 'ਚ ਅਧਿਆਪਕ ਦਾ ਕੰਮ ਕੀਤਾ। ਉਹ ਰਾਜਸਥਾਨ ਦੇ ਅਜਮੇਰ ਜ਼ਿਲੇ ਦੀ ਭਿਨਾਈ ਵਿਧਾਨ ਸਭਾ ਖੇਤਰ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। 1993, 2003 ਅਤੇ 2013 'ਚ ਉਹ ਰਾਜਸਥਾਨ ਸਰਕਾਰ 'ਚ ਮੰਤਰੀ ਵੀ ਰਹਿ ਚੁੱਕੇ ਹਨ। 2014 ਤੋਂ ਅਜਮੇਰ ਤੋਂ ਲੋਕਸਭਾ ਚੋਣਾਂ ਜਿੱਤਣ ਦੇ ਬਾਅਦ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਸੀ, ਪਰ ਬਾਅਦ 'ਚ ਮੰਤਰੀ ਮੰਡਲ 'ਚ ਫੇਰਬਦਲ ਦੌਰਾਨ ਹਟਾ ਦਿੱਤਾ ਗਿਆ।
ਜਿਮ ਟਰੇਨਰ ਲੱਕੀ ਦੇ ਕਾਤਲ ਹੁਣ ਆਉਣਗੇ ਪੁਲਸ ਦੇ ਅੜਿੱਕੇ, ਸਕੈਚ ਹੋਏ ਜਾਰੀ
NEXT STORY