ਸ਼੍ਰੀਨਗਰ— ਅਮਰਨਾਥ ਯਾਤਰੀਆਂ 'ਤੇ ਬੀਤੇ ਦਿਨ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅੱਜ ਸੂਬੇ ਦੀ ਇਕ ਉੱਚ ਪੱਧਰ ਸੁਰੱਖਿਆ ਬੈਠਕ ਵਿਚ ਖਤਰਨਾਕ ਅੱਤਵਾਦੀਆਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ 68 ਅੱਤਵਾਦੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਕ ਹਿੰਦੀ ਨਿਊਜ ਚੈੱਨਲ ਅਨੁਸਾਰ, ਇਸ ਸੂਚੀ ਵਿਚ ਪਾਕਿਸਤਾਨ ਦੇ ਰਹਿਣ ਵਾਲੇ ਅਬੂ ਦੁਜਾਨਾ ਅਤੇ ਅਬੂ ਹਮਾਸ, ਜੀਨਤ-ਉਲ-ਇਸਲਾਮ, ਵਸੀਮ ਅਹਿਮਦ ਉਰਫ ਓਸਾਮਾ ਦਾ ਨਾਂ ਸ਼ਾਮਲ ਹੈ। ਭਾਰਤੀ ਸੈਨਾ ਇਨ੍ਹਾਂ ਅੱਤਵਾਦੀਆਂ 'ਤੇ ਰਣਨੀਤੀ ਬਣਾ ਰਹੀ ਹੈ, ਤਾਂ ਕਿ ਇਕ ਟਾਈਮ ਬਾਉਂਡ ਦੇ ਅੰਦਰ ਹੀ ਇਨ੍ਹਾਂ ਨੂੰ ਖਤਮ ਕੀਤਾ ਜਾਵੇ।
ਸਭ ਤੋਂ ਵੱਧ ਵਿਦੇਸ਼ੀ ਅੱਤਵਾਦੀ
ਮੀਡੀਆ ਰਿਪੋਰਟ ਅਨੁਸਾਰ, ਲਸ਼ਕਰ-ਏ-ਤੋਇਬਾ ਕੋਲ ਸਭ ਤੋਂ ਵੱਧ ਵਿਦੇਸ਼ੀ ਅੱਤਵਾਦੀ ਹਨ। ਬੀਤੇ ਦਿਨ ਸੋਮਵਾਰ ਨੂੰ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਨੂੰ ਲਸ਼ਕਰ ਨੇ ਹੀ ਅੰਜਾਮ ਦਿੱਤਾ ਹੈ, ਜਿਸ ਵਿਚ ਅਮਰਨਾਥ ਯਾਤਰੀਆਂ ਨਾਲ ਭਰੀ ਬੱਸ 'ਤੇ ਤਾਬੜਤੋੜ ਫਾਈਰਿੰਗ ਕੀਤੀ ਗਈ। ਇਸ ਅੱਤਵਾਦੀ ਹਮਲੇ ਵਿਚ 7 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂਕਿ 19 ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿਚ 3 ਪੁਲਸ ਦੇ ਜਵਾਨ ਵੀ ਸ਼ਾਮਲ ਸਨ। ਭਾਰਤੀ ਸੈਨਾ ਨੇ ਬੀਤੇ ਦਿਨ ਮੰਗਲਵਾਰ ਤੋਂ ਅੱਤਵਾਦੀਆਂ ਨਾਲ ਸ਼ੁਰੂ ਹੋਈ ਗੋਲੀਬਾਰੀ ਵਿਚ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਹੋਸਟਲ ਦੇ ਬਾਥਰੂਮ ਵਿੱਚ ਵਿਦਿਆਰਥਣ ਨੂੰ ਸੱਪ ਨੇ ਕੱਟਿਆ, ਮੌਤ
NEXT STORY