ਰੁੜਕੀ— ਕਲੀਅਰ ਥਾਣਾ ਖੇਤਰ ਦੇ ਬਾਜੁਹੇੜੀ ਪਿੰਡ 'ਚ ਹੋਸਟਲ 'ਚ ਰਹਿ ਰਹੀ ਵਿਦਿਆਰਥਣ ਨੂੰ ਸੱਪ ਨੇ ਕੱਟ ਲਿਆ। ਮੁਜਫੱਰਨਗਰ ਲੈ ਜਾਂਦੇ ਸਮੇਂ ਇਸ ਵਿਦਿਆਰਥਣ ਨੇ ਰਸਤੇ 'ਚ ਹੀ ਦਮ ਤੌੜ ਦਿੱਤਾ। ਜਾਣਕਾਰੀ ਮੁਤਾਬਕ ਆਂਚਲ ਪੁੱਤਰੀ ਵਾਸੀ ਕੇਲਹਨਪੁਰ ਥਾਣਾ ਸਿਵਲ ਲਾਇਨ ਰੁੜਕੀ ਪਿਛਲੇ ਤਿੰਨ ਸਾਲ ਤੋਂ ਰਹਿ ਕੇ ਮੇਹੜਕਲਾ ਦੇ ਸਿੱਖਿਆ ਸਦਨ ਸਕੂਲ 'ਚ ਪੜ੍ਹ ਰਹੀ ਸੀ। ਉਹ 9ਵੀਂ ਦੀ ਵਿਦਿਆਰਥਣ ਸੀ। ਇੱਥੇ ਉਹ ਬਾਜੁਹੇੜੀ ਪਿੰਡ ਦੇ ਹੋਸਟਲ 'ਚ ਰਹਿ ਰਹੀ ਸੀ। ਰਾਤੀ ਕਰੀਬ 1.30 ਵਜੇ ਉਹ ਆਪਣੀ ਸਹੇਲੀਆਂ ਨਾਲ ਬਾਥਰੂਮ ਕਰਨ ਗਈ ਸੀ। ਇਸ ਵਿਚਕਾਰ ਹਨੇਰੇ 'ਚ ਉਸ ਨੇ ਅੰਗੂਠੇ 'ਤੇ ਸੱਪ ਨੇ ਕੱਟ ਲਿਆ। ਇਸ 'ਤੇ ਸਹੇਲੀਆਂ ਨੇ ਹੋਸਟਲ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ। ਪਰਿਵਾਰਕ ਮੈਂਬਰ ਵੀ ਹੋਸਟਲ ਪੁੱਜ ਗਏ। ਉਸ ਨੂੰ ਰੁੜਕੀ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਨੂੰ ਰੈਫਰ ਕਰ ਦਿੱਤਾ ਗਿਆ। ਇਸ ਦੇ ਬਾਅਦ ਮੁਜੱਫਰਪੁਰ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਸਰਕਾਰੀ ਦਫ਼ਤਰਾਂ 'ਚ ਚੱਲ ਰਿਹਾ ਸੀ ਸ਼ਰਾਬ ਪੀਣ ਦਾ ਸਿਲਸਿਲਾ, ਮੀਡੀਆ ਨੂੰ ਦੇਖ ਅਧਿਕਾਰੀਆਂ ਦੇ ਉੱਡੇ ਹੋਸ਼ (ਤਸਵੀਰਾਂ)
NEXT STORY