ਫਤਿਹਾਬਾਦ— ਫਤਿਹਾਬਾਦ ਦੇ ਪਿੰਡ ਬਿਸਲਾ 'ਚ ਸ਼ੁੱਕਰਵਾਰ ਨੂੰ ਦੋ ਧਿਰਾਂ 'ਚ ਖੂਨੀ ਸੰਘਰਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਜ਼ਖਮੀ ਲੋਕਾਂ ਨੂੰ ਲੜਕੀ ਨੂੰ ਭੱਜਾ ਕੇ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਪਰ ਲੜਕੀ ਦੇ ਭਰਾ ਨੂੰ ਇਸ ਦੀ ਭਣਕ ਲੱਗ ਗਈ। ਇਸ ਦੇ ਬਾਅਦ ਦੋਨਾਂ ਪਾਸਿਓ ਜੰਮ ਕੇ ਲਾਠੀ ਡੰਡੇ ਅਤੇ ਤਲਵਾਰਾਂ ਚਲੀਆਂ।

ਸੂਚਨਾ ਦੇ ਬਾਅਦ ਪੁਲਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਫਤਿਹਾਬਾਦ ਦੇ ਪਿੰਡ ਬੀਸਲਾ 'ਚ ਦੋ ਧਿਰਾਂ 'ਚ ਟਕਰਾਵ ਦੀ ਜਾਣਕਾਰੀ ਮਿਲੀ ਸੀ। ਘਟਨਾ 'ਚ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ। ਹੁਣ ਤੱਕ ਜਾਣਕਾਰੀ ਮੁਤਾਬਕ ਪਿੰਡ ਬੀਸਲਾ ਵਾਸੀ ਵਿਅਕਤੀ ਗੰਗਾਰਾਮ ਦਾ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਪਸੰਗ ਚੱਲ ਰਿਹਾ ਸੀ।

ਬੀਤੇ ਦਿਨੋਂ ਲੜਕੀ ਕੋਲ ਇਕ ਮੋਬਾਇਲ ਵੀ ਬਰਾਮਦ ਹੋਇਆ ਸੀ, ਜਿਸ ਦੇ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪੁੱਛਗਿਛ ਕਰਨ 'ਤੇ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ ਸੀ। ਇਹ ਵੀ ਪਤਾ ਚੱਲਿਆ ਕਿ ਲੜਕਾ ਉਸ ਦੀ ਲੜਕੀ ਨੂੰ ਭੱਜਾ ਕੇ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਸੀ। ਘਟਨਾ 'ਚ ਜ਼ਖਮੀ ਵਿਅਕਤੀ ਗੰਗਾਰਾਮ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਹੀ ਬੱਸ ਸਟੈਂਡ 'ਤੇ ਖੜ੍ਹਾ ਸੀ, ਇਸ ਦੌਰਾਨ 3-4 ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਝਗੜੇ ਦੀ ਸੂਚਨਾ ਮਿਲਣ ਦੇ ਬਾਅਦ ਲੜਕੇ ਦੇ ਕੁਝ ਸਾਥੀ ਉਥੇ ਪੁੱਜ ਗਏ ਅਤੇ ਦੋਨਾਂ ਧਿਰਾਂ 'ਚ ਸੰਘਰਸ਼ ਹੋਇਆ। ਘਟਨਾ 'ਚ ਦੋਨਾਂ ਪਾਸਿਓ ਤਿੰਨ ਲੋਕ ਜ਼ਖਮੀ ਹੋ ਗਏ।

ਪਤੀ ਨੇ ਪਹਿਲਾਂ ਕੱਟਿਆ ਪਤਨੀ ਦਾ ਗਲਾ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
NEXT STORY