ਜੀਂਦ — ਜੀਂਦ ਸ਼ਹਿਰ ਦੇ ਅਰਬਨ ਸਟੇਟ ਕਲੋਨੀ 'ਚ ਨਗੇਂਦਰ ਨਾਮਕ ਨੌਜਵਾਨ ਨੇ ਮਕਾਨ 'ਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਨਾਗੇਂਦਰ ਨੇ ਸੁਸਾਈਡ ਨੋਟ 'ਚ ਇੰਡਸਇੰਡ ਬੈਂਕ ਦੇ ਕਰਮਚਾਰੀ ਦੇ ਨਾਲ-ਨਾਲ ਤਿੰਨ ਹੋਰ ਵਿਅਕਤੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਦਾਰ ਠਹਿਰਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਨਾਗੇਂਦਰ ਅਰਬਨ ਸਟੇਟ ਦੇ ਇਕ ਮਕਾਨ 'ਚ ਕਿਰਾਏ 'ਤੇ ਰਹਿੰਦਾ ਸੀ। ਬੀਤੀ ਰਾਤ ਉਸਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਛੱਡਿਆ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਇੰਡਸਇੰਡ ਬੈਂਕ ਦੇ ਕਰਮਚਾਰੀਆਂ ਦੇ ਨਾਲ-ਨਾਲ ਤਿੰਨ ਹੋਰ ਵਿਅਕਤੀ ਵੀ ਉਸਨੂੰ ਫਾਈਨੈਂਸ 'ਤੇ ਲਈ ਗੱਡੀ ਲਈ ਕਾਫੀ ਤੰਗ ਕਰਦੇ ਆ ਰਹੇ ਸਨ। ਉਸਦੀ ਗੱਡੀ ਦੇ ਕਾਗਜ਼ਾਤ ਵੀ ਲੈ ਲਏ ਸਨ ਅਤੇ ਲਗਾਤਾਰ ਉਸਨੂੰ ਧਮਕੀ ਦਿੰਦੇ ਆ ਰਹੇ ਸਨ, ਜਿਸ ਕਾਰਨ ਉਸਨੇ ਆਤਮ ਹੱਤਿਆ ਕਰ ਲਈ।

ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ 'ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਈ.ਟੀ. ਦੇ ਸਾਹਮਣੇ ਅੱਜ ਵੀ ਪੇਸ਼ ਨਹੀਂ ਹੋਈ ਲਾਲੂ ਦੀ ਧੀ ਅਤੇ ਜਵਾਈ
NEXT STORY