ਰਿਸ਼ੀਕੇਸ਼— ਵਿਆਹ ਰਚਾ ਕੇ ਘਰ ਲੁੱਟਣ ਵਾਲੀ ਇਕ ਲੁਟੇਰੀ ਦੁਲਹਣ ਨੂੰ ਉਤਰ ਪ੍ਰਦੇਸ਼ ਪੁਲਸ ਨੇ ਰਾਮਝੂਲਾ ਖੇਤਰ ਤੋਂ ਪਰਿਵਾਰ ਸਮੇਤ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਲੁਟੇਰੀ ਦੁਲਹਣ ਤਿੰਨ ਘਰਾਂ ਨੂੰ ਲੁੱਟ ਚੁੱਕੀ ਹੈ। ਜਾਣਕਾਰੀ ਮੁਤਾਬਕ ਇਕ ਲੜਕੀ ਡੋਲੀ ਉਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਤਿੰਨ ਵੱਖ-ਵੱਖ ਲੋਕਾਂ ਨਾਲ ਵਿਆਹ ਕਰਕੇ ਘਰ 'ਚ ਲੁੱਟਖੋਹ ਕਰਕੇ ਫਰਾਰ ਹੋ ਗਈ ਸੀ। ਇੰਨਾ ਹੀ ਨਹੀਂ ਦਾਜ ਅਤੇ ਕੁੱਟਮਾਰ ਦੇ ਵੀ ਮੁਕੱਦਮੇ ਦਰਜ ਕਰਵਾ ਰੱਖੇ ਹਨ। ਉਤਰ ਪ੍ਰਦੇਸ਼ ਪੁਲਸ ਨੇ ਰਾਮਝੂਲਾ ਖੇਤਰ ਤੋਂ ਲੁਟੇਰੀ ਦੁਲਹਣ ਡੋਲੀ ਦੇ ਨਾਲ, ਉਸ ਦੀ ਦਾਦੀ, ਦਾਦਾ, ਚਾਚਾ, ਚਾਚੀ, ਉਸ ਦੀ ਦੋ ਛੋਟੀਆਂ ਬੱਚੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਦੋਸ਼ੀ ਹੁਣ ਤੱਕ ਫਰਾਰ ਹੈ। ਤੀਜੇ ਵਿਅਕਤੀ ਧਰਮਿੰਦਰ ਕੁਮਾਰ ਨਾਲ ਲੜਕੀ ਨੇ ਵਿਆਹ ਰਚਾਇਆ ਸੀ। ਉਸ ਨੇ ਦੱਸਿਆ ਇਨ੍ਹਾਂ 'ਤੇ ਹੋਰ ਸਥਾਨਾਂ 'ਤੇ ਵੀ ਚੋਰੀ ਕਰਕੇ ਫਰਾਰ ਹੋਣ ਦਾ ਦੋਸ਼ ਹੈ। ਦੂਜਾ ਲਾੜਾ ਵਿੱਕੀ ਵੀ ਇੱਥੇ ਆਇਆ ਹੋਇਆ ਹੈ। ਪਹਿਲਾ ਲਾੜਾ ਲਲਿਤ ਹੁਣ ਤੱਕ ਨਹੀਂ ਪੁੱਜਾ ਹੈ। ਦੋਨਾਂ ਰਾਜਾਂ ਦੀ ਪੁਲਸ ਹੁਣ ਇਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ।
ਟਰੇਨ ਅਤੇ ਪਲੇਟਫਾਰਮ ਦਰਮਿਆਨ ਫਸਿਆ ਨੌਜਵਾਨ, ਮੰਜ਼ਰ ਦੇਖ ਰੁਕ ਗਏ ਲੋਕਾਂ ਦੇ ਸਾਹ!
NEXT STORY