ਰਾਮਨਗਰ— ਤਿੰਨ ਬੇਟੀਆਂ ਹੋਣ ਤੋਂ ਨਾਰਾਜ਼ ਪਤੀ ਦੇ ਤਾਹਨਿਆਂ ਤੋਂ ਪਰੇਸ਼ਾਨ ਪਤਨੀ ਮਹਿਲਾ ਵਿਭਾਗ ਦੀ ਪਹਿਲੀ ਪ੍ਰਧਾਨ ਕੋਲ ਸ਼ਿਕਾਇਤ ਲੈ ਕੇ ਗਈ ਤਾਂ ਪਤੀ ਨੇ ਉਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮੁੱਹਲਾ ਖਤਾੜੀ 'ਚ ਵਾਸੀ ਸਵੀਨਾ ਦਾ ਵਿਆਹ 15 ਸਾਲ ਪਹਿਲੇ ਇਸਰਾਰ ਨਾਲ ਹੋਇਆ ਸੀ। ਇਸਰਾਰ ਦੀਆਂ ਤਿੰਨ ਬੇਟੀਆਂ ਹੋਈਆਂ। ਦੋਸ਼ ਹੈ ਕਿ ਇਸ ਨਾਲ ਉਹ ਪਤਨੀ ਤੋਂ ਨਾਰਾਜ਼ ਰਹਿਣ ਲੱਗਾ। ਇਸ ਵਿਚਕਾਰ ਪਤੀ ਨੇ ਦੋ ਸਾਲ ਪਹਿਲੇ ਦੂਜੀ ਔਰਤ ਨਾਲ ਵਿਆਹ ਕਰ ਲਿਆ। ਇਸ ਦੇ ਬਾਅਦ ਉਹ ਆਪਣੀ ਪਹਿਲੀ ਪਤਨੀ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਉਹ ਘਰ ਦਾ ਕਿਰਾਇਆ ਵੀ ਨਹੀਂ ਦਿੰਦਾ ਸੀ। ਕੁੱਟਮਾਰ ਤੋਂ ਤੰਗ ਆ ਕੇ ਸ਼ੁੱਕਰਵਾਰ ਦੇਰ ਸ਼ਾਮ ਸਵੀਨਾ ਮਹਿਲਾ ਵਿਭਾਗ ਦੀ ਪਹਿਲੀ ਪ੍ਰਧਾਨ ਅਮਿਤਾ ਲੋਹਨੀ ਕੋਲ ਪਤੀ ਦੀ ਸ਼ਿਕਾਇਤ ਲੈ ਕੇ ਪੁੱਜੀ ਸੀ। ਪਤੀ ਵੀ ਉਥੇ ਪੁੱਜ ਗਿਆ ਅਤੇ ਉਸ ਨੂੰ ਆਪਣੇ ਨਾਲ ਲੈ ਆਇਆ। ਦੇਰ ਰਾਤ ਉਸ ਨੇ ਉਸ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਵੀਨਾ ਦੀ ਮੌਤ ਹੋ ਗਈ। ਸੂਚਨਾ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਪਤੀ ਨੂੰ ਹਿਰਾਸਤ 'ਚ ਲੈ ਲਿਆ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕੋਤਵਾਲੀ 'ਚ ਪਤੀ, ਸੱਸ, ਸਹੁਰੇ, ਜੇਠ ਅਤੇ ਦਿਓਰ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ।
ਰਾਤ ਨੂੰ ਹਨੇਰੇ 'ਚ ਜੀ.ਐਸ.ਟੀ. ਲਾਗੂ ਕਰ ਚੈਂਪੀਅਨ ਬਣਨ ਦੀ ਕੋਸ਼ਿਸ਼ 'ਚ ਮੋਦੀ ਸਰਕਾਰ
NEXT STORY