ਗਾਜ਼ਿਆਬਾਦ — ਉੱਤਰ-ਪ੍ਰਦੇਸ਼ ਦੇ ਗਾਜ਼ਿਆਬਾਦ ਜ਼ਿਲੇ ਵਿਚ ਬਾਈਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਡਾਸਨਾ ਪੁੱਲ ਕੋਲ ਸਥਿਤ ਘਨਸ਼ਿਆਮ ਫਾਰਮ ਹਾਊਸ ਦੇ ਸਾਹਮਣਿਓਂ ਚੋਰ ਨੇ ਬਾਈਕ ਚੋਰੀ ਕਰ ਲਈ। ਅਜਿਹੇ 'ਚ ਚੋਰੀ ਦੀ ਪੂਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਪੀੜਤ ਦਾ ਕਹਿਣਾ ਹੈ ਕਿ ਉਸਦੀ ਛੋਟੀ ਭੈਣ ਦੇ ਵਿਆਹ ਦਾ ਪ੍ਰੋਗਰਾਮ ਘਨਸ਼ਿਆਮ ਫਾਰਮ ਹਾਊਸ ਵਿਚ ਸੀ । ਇਥੇ ਉਨ੍ਹਾਂ ਨੇ ਆਪਣੀ ਬਾਈਕ ਫਾਰਮ ਹਾਊਸ ਦੇ ਬਾਹਰ ਖੜ੍ਹੀ ਕਰ ਦਿੱਤੀ ਅਤੇ ਕਿਸੇ ਕੰਮ ਲਈ ਅੰਦਰ ਚਲਾ ਗਿਆ। ਇਸ ਤੋਂ ਬਾਅਦ ਉਥੇ ਇਕ ਚੋਰ ਆਇਆ ਅਤੇ ਬੜੀ ਹੀ ਸਫਾਈ ਨਾਲ ਬਾਈਕ ਲੈ ਕੇ ਫਰਾਰ ਹੋ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਥੇ
ਚੋਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ , ਉਸ ਸਥਾਨ ਤੋਂ ਪੁਲਸ ਚੌਕੀ ਸਿਰਫ 20 ਕਦਮਾਂ ਦੀ ਦੂਰੀ 'ਤੇ ਹੈ।
ਬਾਈਕ ਚੋਰੀ ਹੋਣ ਤੋਂ ਬਾਅਦ ਪੀੜਤ ਨੇ ਥਾਣੇ ਵਿਚ ਮੁਕੱਦਮਾ ਦਰਜ ਕਰਵਾਇਆ ਹੈ। ਘਟਨਾ ਦੀ ਸੀ.ਸੀ.ਟੀ.ਵੀ. ਫੁੱਟੇਜ ਦੇ ਅਧਾਰ 'ਤੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਕਲਯੁੱਗੀ ਬੇਟੇ ਨੇ ਜਨਮ ਦੇਣ ਵਾਲੀ ਮਾਂ ਨੂੰ ਮਾਰੀਆਂ 5 ਗੋਲੀਆਂ, ਮੌਤ
NEXT STORY