ਐਂਟਰਟੇਨਮੈਂਟ ਡੈਸਕ - ਰਤਨ ਟਾਟਾ ਦੀ 9 ਅਕਤੂਬਰ ਨੂੰ 86 ਸਾਲ ਦੀ ਉਮਰ 'ਚ ਬ੍ਰੀਚ ਕੈਂਡੀ ਹਸਪਤਾਲ, ਮੁੰਬਈ 'ਚ ਮੌਤ ਹੋ ਗਈ ਸੀ। ਦੇਸ਼ ਦੇ ਵਿਕਾਸ 'ਚ ਰਤਨ ਟਾਟਾ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦਿਆਂ ਹਰ ਖੇਤਰ ਦੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਉਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰ ਰਾਜਨੇਤਾਵਾਂ ਨਾਲ ਰਤਨ ਟਾਟਾ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ ਸਨ।

ਇਸ ਦੌਰਾਨ ਅਮਿਤ ਸ਼ਾਹ ਨਾਲ ਸ਼ਿੰਦੇ, ਪਿਊਸ਼ ਗੋਇਲ ਤੇ ਦਵਿੰਦਰ ਫੜਨਵੀਸ ਨਜ਼ਰ ਆਏ।

ਇਨ੍ਹਾਂ ਨੇ ਰਤਨ ਟਾਟਾ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।



ਸ਼ਰਾਬ ਪੀਣ ਤੋਂ ਮਨ੍ਹਾ ਕਰਨ 'ਤੇ ਦੋਸਤਾਂ ਨੇ ਨੌਜਵਾਨ ਦਾ ਚਾੜ੍ਹ 'ਤਾ ਕੁਟਾਪਾ
NEXT STORY