ਗੈਜੇਟ ਡੈਸਕ– ਇਜ਼ਰਾਇਲ ਦੇ ਐੱਨ.ਐੱਸ.ਓ. ਗਰੁੱਪ ਦੇ ਸਪਾਈਵੇਅਰ ਪੇਗਾਸਸ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਪੇਗਾਸਸ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਅਤੇ ਖਤਰਨਾਕ ਵਾਇਰਸ ਕਿਹਾ ਜਾਂਦਾ ਹੈ। ਹਾਲ ਹੀ ’ਚ ਇਕ ਰਿਪੋਰਟ ਆਈ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੇਗਾਸਸ ਰਾਹੀਂ ਭਾਰਤ ਸਰਕਾਰ ਦੇ ਕਈ ਮੰਤਰੀਆਂ, ਪੱਤਰਕਾਰਾਂ ਅਤੇ ਸਮਾਜਿਕ ਵਰਕਰਾਂ ਦੇ ਫੋਨ ਟੈਪ ਕੀਤੇ ਗਏ ਹਨ, ਹਾਲਾਂਕਿ, ਇਸ ਦਾਅਵੇ ਨੂੰ ਐੱਨ.ਐੱਸ.ਓ. ਗਰੁੱਪ ਨੇ ਝੂਠਾ ਕਰਾਰ ਦਿੱਤਾ ਹੈ।
ਹੁਣ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸੁਤੰਤਰਤਾ ਲਈ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਨੇ ਇਕ ਟੂਲ ਤਿਆਰ ਕੀਤਾ ਹੈ ਜੋ ਕਿ ਪੇਗਾਸਸ ਅਤੇ ਉਸ ਵਰਗੇ ਸਪਾਈਵੇਅਰ ਦੀ ਪਛਾਣ ਕਰ ਸਕਦਾ ਹੈ। ਇਸ ਟੂਲ ਨੂੰ ਮੋਬਾਇਲ ਵੈਰੀਫਿਕੇਸ਼ਨ ਟੂਲਕਿੱਟ (MVT) ਨਾਂ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਕੀ ਹੈ ਇਹ ਟੂਲ ਅਤੇ ਕਿਵੇਂ ਕੰਮ ਕਰਦਾ ਹੈ।
ਇਹ ਵੀ ਪੜ੍ਹੋ– ਕੀ ਹੈ ਪੈਗਾਸਸ ਸਪਾਈਵੇਅਰ? ਕਿਵੇਂ ਕਰਦਾ ਹੈ ਤੁਹਾਡੀ ਜਾਸੂਸੀ, ਜਾਣੋ ਹਰ ਸਵਾਲ ਦਾ ਜਵਾਬ
ਕੀ ਹੈ ਮੋਬਾਇਲ ਵੈਰੀਫਿਕੇਸਨ ਟੂਲਕਿੱਟ
ਐਮਨੇਸਟੀ ਇੰਟਰਨੈਸ਼ਨਲ ਨੇ ਆਪਣੀ ਵੈੱਬਸਾਈਟ ’ਤੇ ਇਸ ਟੂਲਕਿੱਟ ਬਾਰੇ ਜਾਣਕਾਰੀ ਦਿੱਤੀ ਹੈ। ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਇਸ ਐੱਮ.ਵੀ.ਟੀ. ਦੀ ਮਦਦ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੇ ਫੋਨ ਨੂੰ ਪੇਗਾਸਸ ਰਾਹੀਂ ਟਾਰਗੇਟ ਕੀਤਾ ਗਿਆ ਹੈ ਜਾਂ ਨਹੀਂ। ਐੱਮ.ਵੀ.ਟੀ. ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸਾਂ ’ਤੇ ਕੰਮ ਕਰਦਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਐਂਡਰਾਇਡ ਦੇ ਮੁਕਾਬਲੇ ਆਈਫੋਨ ’ਚ ਕਿਸੇ ਸਪਾਈਵੇਅਰ ਦਾ ਪਤਾ ਲਗਾਉਣਾ ਆਸਾਨ ਹੈ ਕਿਉਂਕਿ ਐਪਲ ਦੀ ਸਕਿਓਰਿਟੀ ਮਜਬੂਤ ਹੈ। ਐੱਮ.ਵੀ.ਟੀ. ਦਾ ਕੋਡ ਓਪਨ ਸੋਰਸ ਹੈ ਅਤੇ ਇਹ github ’ਤੇ ਉਪਲੱਬਧ ਹੈ।
ਇਹ ਵੀ ਪੜ੍ਹੋ– ਘੇਰੇ ’ਚ ‘ਪੇਗਾਸਸ’: ਵਟਸਐਪ ਮੁਖੀ ਨੇ ਕੀਤੀ ਇਸ ਸਪਾਈਵੇਅਰ ’ਤੇ ਰੋਕ ਲਗਾਉਣ ਦੀ ਅਪੀਲ
ਇਹ ਵੀ ਪੜ੍ਹੋ– Pegasus ਹੀ ਨਹੀਂ, ਇਜ਼ਰਾਇਲੀ ਕੰਪਨੀ ਦੇ Candiru ਦੇ ਸਪਾਈਵੇਅਰ ਨਾਲ ਵੀ ਹੋ ਰਹੀ ਜਾਸੂਸੀ!
ਕਿਵੇਂ ਕੰਮ ਕਰਦਾ ਹੈ MVT
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਸ ਟੂਲ ਨੂੰ ਕੋਈ ਆਮ ਆਦਮੀ ਇਸਤੇਮਾਲ ਨਹੀਂ ਕਰ ਸਕਦਾ। ਇਸ ਲਈ ਤੁਹਾਡੇ ਸਿਸਟਮ ’ਚ Python 3.6 ਦਾ ਹੋਣਾ ਜ਼ਰੂਰੀ ਹੈ। ਇਸ ਟੂਲ ਦੇ ਇਸਤੇਮਾਲ ਤੋਂ ਪਹਿਲਾਂ ਫੋਨ ’ਚ ਮੌਜੂਦ ਡਾਟਾ ਦਾ ਬੈਕਅਪ ਲੈਣਾ ਹੁੰਦਾ ਹੈ। ਉਸ ਤੋਂ ਬਾਅਦ ਐੱਮ.ਵੀ.ਟੀ. ਤੁਹਾਡੇ ਫੋਨ ’ਚ ਮੌਜੂਦ ਡਾਟਾ ਨੂੰ ਡਿਕ੍ਰਿਪਟ ਕਰਦਾ ਹੈ ਤਾਂ ਜੋ ਕਿਸੇ ਹੈਕਿੰਗ ਜਾਂ ਟੈਪਿੰਗ ਜਾਂ ਟ੍ਰੈਕਿੰਗ ਦੇ ਨਿਸ਼ਾਨ ਮਿਲ ਸਕਣ। ਇਹ ਟੂਲ ਆਈ.ਓ.ਐੱਸ. ਦੇ ਐਨਕ੍ਰਿਪਟਿਡ ਬੈਕਅਪ ਨੂੰ ਵੀ ਡਿਕ੍ਰਿਪਟ ਕਰ ਸਕਦਾ ਹੈ। ਜੇਕਰ ਤੁਹਾਡੇ ਕੋਲ ਐਪਲ ਮੈਕ ਹੈ ਤਾਂ ਤੁਹਾਨੂੰ Xcode ਅਤੇ Homebrew ਇੰਸਟਾਲ ਕਰਨ ਦੀ ਵੀ ਲੋੜ ਪਵੇਗੀ।
ਇਹ ਵੀ ਪੜ੍ਹੋ– ਸੈਕਿੰਡ ਹੈਂਡ ਫੋਨ ਖ਼ਰੀਦਣ ਤੋਂ ਪਹਿਲਾਂ ਨਹੀਂ ਕੀਤਾ ਇਹ ਕੰਮ ਤਾਂ ਹੋ ਸਕਦੈ ਵੱਡਾ ਨੁਕਸਾਨ
ਪੇਗਾਸਸ ਜਾਸੂਸੀ ਮੁੱਦੇ 'ਤੇ ਸੰਸਦ ਨਹੀਂ ਚੱਲਣ ਦੇਣ ਨੂੰ ਲੈ ਕੇ ਯੋਗੀ ਨੇ ਵਿਰੋਧੀ ਧਿਰ ਦੀ ਕੀਤੀ ਆਲੋਚਨਾ
NEXT STORY