ਦੀਵਾਲੀ ਦਾ ਤਿਉਹਾਰ ਸਿਰਫ ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਮਨਾਇਆ ਜਾਂਦਾ ਹੈ, ਜਿਸ ਦੀਆਂ ਤਿਆਰੀਆਂ ਲੋਕਾਂ ਵਲੋਂ ਕੁਝ ਦਿਨ ਪਹਿਲਾਂ ਦੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਹ ਸਾਲ ਦਾ ਉਹ ਸਮਾਂ ਹੈ, ਜਦੋਂ ਪੂਰਾ ਪਰਿਵਾਰ ਪ੍ਰਾਥਨਾ, ਰੌਸ਼ਨੀ ਅਤੇ ਮਠਿਆਈਆਂ ਦੇ ਨਾਲ-ਨਾਲ ਜਸ਼ਨ ਮਨਾਉਣ ਲਈ ਵਿਸ਼ੇਸ਼ ਤੌਰ 'ਤੇ ਇਕੱਠਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੇਸ਼ ਦੇ ਕੁਝ ਅਜਿਹਾ ਸਥਾਨਾਂ ਬਾਰੇ ਦੱਸ ਰਹੇ ਹਾਂ, ਜਿਥੋਂ ਦੀ ਦੀਵਾਲੀ ਨੂੰ ਦੇਖਣ ਨੂੰ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਇਹ ਕੁਝ ਅਜਿਹੇ ਸਥਾਨ ਹਨ, ਜਿਥੇ ਤੁਸੀਂ ਸਿਰਫ ਦੀਵਾਲੀ ਹੀ ਨਹੀਂ ਉਸ ਤੋਂ ਬਾਅਦ ਵੀ ਕੁਝ ਦਿਨ ਠਹਿਰ ਕੇ ਖਾਸ ਆਕਰਸ਼ਣਾਂ ਦਾ ਆਨੰਦ ਲੈ ਸਕਦੇ ਹੋ।
ਉਦੇਪੁਰ
ਦੀਵਾਲੀ ਦੇ ਦਨਾਂ 'ਚ ਖੂਬਸੂਰਤ ਸ਼ਹਿਰ ਉਦੇਪੁਰ ਹੋਰ ਵੀ ਜ਼ਿਆਦਾ ਆਕਰਸ਼ਕ ਹੋ ਜਾਂਦਾ ਹੈ, ਜਿਥੇ ਮਹੱਲ ਦੀ ਰੌਸ਼ਨੀ ਅਤੇ ਆਤਿਸ਼ਬਾਜ਼ੀ ਨਾਲ ਝੀਲਾਂ ਚਮਕ ਉੱਠਦੀਆਂ ਹਨ। ਇਹ ਇਕ ਅਜਿਹੀ ਜਗ੍ਹਾ ਹੈ, ਜੋ ਸ਼ਾਨਦਾਰ ਫੋਟੋਆਂ ਅਤੇ ਸੈਲਫੀ ਲੈਣ ਲਈ ਤੁਹਾਨੂੰ ਅਣਗਿਣਤ ਮੌਕੇ ਪ੍ਰਦਾਨ ਕਰਦੀ ਹੈ। ਬੱਚਿਆਂ ਨੂੰ ਦੇਸ਼ ਦੇ ਸ਼ਾਹੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਹ ਸ਼ਹਿਰ ਇਕਦਮ ਢੁੱਕਵਾਂ ਹੈ। ਇਸ ਸ਼ਹਿਰ 'ਚ ਊਠ ਦੀ ਸਵਾਰੀ ਵੀ ਕੀਤੀ ਜਾ ਸਕਦੀ ਹੈ ਅਤੇ ਸਵਾਦ ਮਾਰਵਾੜੀ ਪਕਵਾਨਾਂ ਦਾ ਵੀ ਇਥੇ ਭਰਪੂਰ ਆਨੰਦ ਲੈ ਸਕਦੇ ਹੋ। ਇਥੇ ਰਾਜਸਥਾਨੀ ਸੰਸਕ੍ਰਿਤੀ ਅਤੇ ਇਤਿਹਾਸ ਨਾਲ ਜੁੜੇ ਵੱਖ-ਵੱਖ ਪ੍ਰਤੀਕਾਂ ਦੇ ਨਮੂਨਿਆਂ ਦੀ ਖਰੀਦਦਾਰੀ ਵੀ ਕੀਤੀ ਜਾ ਸਕਦੀ ਹੈ।
ਜੈਪੁਰ
ਜੈਪੁਰ 'ਚ ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜੋ ਇਥੇ ਮਨਾਏ ਜਾਣ ਵਾਲੇ ਪੰਜ ਦਿਨੀਂ ਦੀਵਾਲੀ ਸਮਾਰੋਹ ਦਾ ਪਹਿਲਾਂ ਹਿੱਸਾ ਹੈ। ਨਾਹਰਗੜ੍ਹ ਵਰਗੀਆਂ ਲੋਕਪ੍ਰਿਯ ਥਾਵਾਂ ਦੀਵਾਲੀ ਮੌਕੇ ਜਗਮਗਾ ਉੱਠਦੀਆਂ ਹਨ, ਜੋ ਹਨੇਰੇ 'ਚ ਇਕ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ। ਸ਼ਹਿਰ ਦੇ ਚਾਰੇ ਪਾਸੇ ਦਿਖਾਈ ਦੇ ਰਹੀ ਸ਼ਾਨਦਾਰ ਰੌਸ਼ਨੀ ਸ਼ਹਿਰ ਦੀ ਸ਼ਾਨ 'ਚ ਚਾਰ ਚੰਨ ਲਾਉਣ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਕਿਲਿਆਂ ਦੇ ਪਿਛੋਕੜ 'ਚ ਹੋਣ ਵਾਲੀ ਸੁੰਦਰ ਆਤਿਸ਼ਬਾਜ਼ੀ ਕਿਸੇ ਦਾ ਵੀ ਮਨ ਮੋਹ ਸਕਦੀ ਹੈ। ਦੀਵਾਲੀ ਤੋਂ ਬਾਅਦ ਸ਼ਹਿਰ ਦੇ ਸ਼ਾਨਦਾਰ ਕਿਲਿਆਂ ਅਤੇ ਹੋਰ ਇਤਿਹਾਸਕ ਸਥਾਨਾਂ ਦੀ ਸੈਰ ਤੁਹਾਡੀ ਯਾਤਰਾ ਨੂੰ ਯਾਦਗਾਰ ਬਣਾ ਦੇਵੇਗੀ।
ਤਾਮਿਲਨਾਡੂ 'ਚ ਲੋਕਾਂ ਨੇ ਸਵੇਰਸਾਰ ਚਲਾਏ ਪਟਾਕੇ, ਸਰਕਾਰ ਨੇ ਦੀਵਾਲੀ ਨੂੰ ਲੈ ਕੇ ਬਣਾਏ ਖਾਸ ਨਿਯਮ
NEXT STORY