ਦੇਵਰੀਆ- ਉੱਤਰ ਪ੍ਰਦੇਸ਼ 'ਚ ਦੇਵਰੀਆ ਦੇ ਏਕੌਨਾ ਖੇਤਰ 'ਚ ਧੀ ਨਾਲ ਹੋਈ ਛੇੜਛਾੜ ਦਾ ਵਿਰੋਧ ਕਰ ਰਹੇ ਪਿਤਾ ਦੀ ਦੋਸ਼ੀਆਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਏਕੌਨਾ ਖੇਤਰ ਦੇ ਈਸ਼ਵਰਪੁਰਾ ਪਿੰਡ ਵਾਸੀ ਭੋਲਾ ਪ੍ਰਸਾਦ (50) ਦੀ ਧੀ ਵੀਰਵਾਰ ਦੇਰ ਸ਼ਾਮ ਆਪਣੇ ਦਰਵਾਜ਼ੇ 'ਤੇ ਖੜ੍ਹੀ ਸੀ। ਉਨ੍ਹਾਂ ਦੇ ਗੁਆਂਢੀ ਦੇ ਘਰ ਆਏ ਰਿਸ਼ਤੇਦਾਰ ਨੇ ਉਸ ਨਾਲ ਛੇੜਛਾੜ ਕੀਤੀ। ਛੇੜਛਾੜ ਦੀ ਜਾਣਕਾਰੀ ਮਿਲਣ 'ਤੇ ਧੀ ਦਾ ਪਿਤਾ ਭੋਲਾ ਪ੍ਰਸਾਦ ਦੋਸ਼ੀ ਦੇ ਘਰ ਜਾ ਕੇ ਵਿਰੋਧ ਕਰ ਰਿਹਾ ਸੀ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਇਸ ਵਿਚ ਦੋਸ਼ੀ ਗੁਆਂਢੀ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਲਾਠੀ-ਡੰਡਿਆਂ ਨਾਲ ਕੁੱਟ-ਕੁੱਟ ਕੇ ਪੀੜਤਾ ਦੇ ਪਿਤਾ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਭੋਲਾ ਪ੍ਰਸਾਦ ਨੂੰ ਪਰਿਵਾਰ ਵਾਲੇ ਜ਼ਿਲ੍ਹਾ ਹਸਪਤਾਲ ਲੈ ਗਏ। ਡਾਕਟਰਾਂ ਨੇ ਜ਼ਖਮੀ ਦੀ ਗੰਭੀਰ ਹਾਲਤ ਨੂੰ ਦੇਖਦੋ ਹੋਏ ਮੈਡੀਕਲ ਕਾਲਜ ਗੋਰਖਪੁਰ ਲਈ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਸ਼ੁੱਕਰਵਾਰ ਤੜਕੇ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਛੇੜਛਾੜ ਅਤੇ ਕਤਲ ਦਾ ਮੁਕੱਦਮਾ ਦਰਜ ਕਰ ਕੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : 4 ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਪ੍ਰੇਮੀ ਦੇ ਘਰ ਅੱਗੇ ਧਰਨੇ 'ਤੇ ਬੈਠੀ ਪ੍ਰੇਮਿਕਾ, ਰੱਖੀ ਇਹ ਸ਼ਰਤ
ਵਿਦਿਆਰਥੀ ਨੇ ਬਣਾਇਆ ਅਨੋਖਾ ਸਕੂਲ ਬੈਗ, ਜਮਾਤ 'ਚ ਬੈਠਣ ਸਮੇਂ ਬਣ ਜਾਵੇਗਾ ਡੈਸਕ
NEXT STORY