ਗਾਜ਼ੀਆਬਾਦ- ਉੱਤਰ ਪ੍ਰਦੇਸ਼ 'ਚ ਜਬਰ ਜ਼ਿਨਾਹ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੌਰਾਨ ਹੁਣ ਗਾਜ਼ੀਆਬਾਦ ਦੇ ਮੋਦੀਨਗਰ ਇਲਾਕੇ 'ਚ ਇਕ 13 ਸਾਲਾ ਬੱਚੀ ਨਾਲ ਸਮੂਹਕ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 2 ਦੋਸ਼ੀਆਂ ਨੇ ਜਬਰ ਜ਼ਿਨਾਹ ਤੋਂ ਬਾਅਦ ਬੱਚੀ ਦਾ ਅਸ਼ਲੀਲ ਵੀਡੀਓ ਬਣਾ ਲਿਆ ਅਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਵਾਰਦਾਤ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਦੇ 2 ਛੋਟੇ ਭਰਾਵਾਂ ਦਾ ਕਤਲ ਕਰ ਦੇਣਗੇ ਅਤੇ ਉਸ 'ਤੇ ਤੇਜ਼ਾਬ ਸੁੱਟ ਦੇਣਗੇ। ਘਰਵਾਲਿਆਂ ਨੂੰ ਇਸ ਵਾਰਦਾਤ ਦੀ ਜਾਣਕਾਰੀ 10 ਅਕਤੂਬਰ ਨੂੰ ਉਸ ਸਮੇਂ ਮਿਲੀ, ਜਦੋਂ ਅਚਾਨਕ ਕੁੜੀ ਦੇ ਢਿੱਡ 'ਚ ਦਰਦ ਹੋਇਆ। ਇਸ ਤੋਂ ਬਾਅਦ ਬੱਚੀ ਦੀ ਮਾਂ ਉਸ ਨੂੰ ਲੈ ਕੇ ਡਾਕਟਰ ਕੋਲ ਗਈ। ਡਾਕਟਰ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਬੱਚੀ ਦੇ ਪੇਟ 'ਚ 4 ਮਹੀਨੇ ਦਾ ਬੱਚਾ ਹੈ। ਫਿਰ ਉਹ ਥਾਣੇ ਪਹੁੰਚੀ ਅਤੇ ਪੁਲਸ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ
ਬੱਚੀ ਨੇ ਦਿੱਤੀ ਗਈ ਸੀ ਤੇਜ਼ਾਬ ਸੁੱਟਣ ਦੀ ਧਮਕੀ
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਜਦੋਂ ਉਹ ਖੇਤ 'ਚ ਟਾਇਲਟ ਲਈ ਗਈ ਸੀ, ਉਸ ਦੌਰਾਨ 2 ਨੌਜਵਾਨਾਂ ਨੇ ਉਸ ਨੂੰ ਫੜ ਲਿਆ। ਉਨ੍ਹਾਂ 'ਚੋਂ ਇਕ ਨੇ ਬੱਚੀ ਦੇ ਸਿਰ 'ਤੇ ਤਮੰਚਾ ਰੱਖ ਦਿੱਤਾ ਅਤੇ ਦੋਹਾਂ ਨੇ ਉਸ ਨੇ ਵਾਰੀ-ਵਾਰੀ ਨਾਲ ਰੇਪ ਕੀਤਾ। ਵਾਰਦਾਤ ਦੌਰਾਨ ਦੋਹਾਂ ਨੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਕੁੜੀ ਨੇ ਦੱਸਿਆ ਕਿ ਉਨ੍ਹਾਂ ਦੋਹਾਂ ਨੇ ਘਟਨਾ ਤੋਂ ਬਾਅਦ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਛੋਟੇ ਭਰਾਵਾਂ ਦਾ ਕਤਲ ਕਰ ਦੇਣਗੇ ਅਤੇ ਉਸ 'ਤੇ ਤੇਜ਼ਾਬ ਸੁੱਟ ਦੇਣਗੇ। ਨਾਲ ਹੀ ਉਸ ਦਾ ਦਾ ਵੀਡੀਓ ਵਾਇਰਲ ਕਰ ਦੇਣਗੇ। ਉਨ੍ਹਾਂ ਦੀ ਧਮਕੀ ਤੋਂ ਉਹ ਡਰ ਗਈ, ਅਤੇ ਉਸ ਨੇ ਕਿਸੇ ਨੂੰ ਵੀ ਘਟਨਾ ਬਾਰੇ ਕੁਝ ਨਹੀਂ ਦੱਸਿਆ। ਪੁਲਸ ਨੇ ਪੀੜਤ ਬੱਚੀ ਦੀ ਸ਼ਿਕਾਇਤ 'ਤੇ ਸਮੂਹਕ ਜਬਰ ਜ਼ਿਨਾਹ ਅਤੇ ਪਾਕਸੋ ਐਕਟ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ। ਇਸ ਤੋਂ ਬਾਅਦ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਉਨ੍ਹਾਂ ਦੇ ਮੋਬਾਇਲ ਵੀ ਜ਼ਬਤ ਕਰ ਲਏ। ਹੁਣ ਅੱਗੇ ਵੀ ਇਸ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ।
PM ਮੋਦੀ ਨੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਨੂੰ ਕੀਤਾ ਨਮਨ, ਬੋਲੇ- ਤੁਹਾਡਾ ਯੋਗਦਾਨ ਕਦੇ ਨਹੀਂ ਭੁੱਲ ਸਕਦੇ
NEXT STORY