ਨਵੀਂ ਦਿੱਲੀ—ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ 'ਤੇ ਈ.ਡੀ. ਦਾ ਸ਼ਿਕੰਜਾ ਕੱਸਦਾ ਹੀ ਜਾ ਰਿਹਾ ਹੈ। ਵਾਡਰਾ ਨਾਲ ਜੁੜੇ ਤਿੰਨ ਲੋਕਾਂ ਦੇ ਠਿਕਾਣਿਆਂ 'ਤੇ ਸ਼ੁੱਕਰਵਾਰ ਨੂੰ ਛਾਪੇਮਾਰੀ ਤੋਂ ਬਾਅਦ ਸ਼ਨੀਵਾਰ ਵੀ ਜਾਂਚ ਏਜੰਸੀ ਦੀ ਕਾਰਵਾਈ ਜਾਰੀ ਰਹੀ। ਸੂਤਰਾਂ ਅਨੁਸਾਰ ਈ.ਡੀ. ਨੂੰ ਛਾਪੇਮਾਰੀ ਦੌਰਾਨ ਲੰਡਨ ਅਤੇ ਭਾਰਤ 'ਚ ਵਾਡਰਾ ਦੀ ਜਾਇਦਾਦ ਦੇ ਸਬੂਤ ਮਿਲੇ ਹਨ।
ਖਬਰਾਂ ਅਨੁਸਾਰ ਈ.ਡੀ. ਨੇ ਸ਼ਨੀਵਾਰ ਨੂੰ ਕਾਂਗਰਸ ਨੇਤਾ ਜਗਦੀਸ਼ ਸ਼ਰਮਾ ਦੇ ਘਰ ਛਾਪੇਮਾਰੀ ਕੀਤੀ। ਜਿਸ ਦੇ ਬਾਅਦ ਉਸ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ। ਸ਼ਰਮਾ ਦੇ ਘਰ ਤੋਂ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਈ.ਡੀ. ਨੇ ਸ਼ੁੱਕਰਵਾਰ ਨੂੰ ਵਾਡਰਾ ਦੀਆਂ ਕੰਪਨੀਆਂ ਨਾਲ ਜੁੜੇ ਕੁਝ ਲੋਕਾਂ ਦੇ ਪਰਿਸਰਾਂ 'ਚ ਛਾਪੇ ਮਾਰੇ ਸੀ।
ਏਜੰਸੀ ਨੇ ਰੱਖਿਆ ਸੌਦੇ 'ਚ ਕੁਝ ਸ਼ੱਕੀਆਂ ਵਲੋਂ ਕਥਿਤ ਤੌਰ 'ਤੇ ਕਮੀਸ਼ਨ ਲਈ ਜਾਣ ਅਤੇ ਵਿਦੇਸ਼ਾਂ 'ਚ ਗੈਰ-ਕਾਨੂੰਨੀ ਜਾਇਦਾਦ ਰੱਖਣ ਦੇ ਮਾਮਲੇ ਨਾਲ ਜੁੜੀ ਆਪਣੀ ਜਾਂਚ ਦੇ ਸਿਲਸਿਲੇ 'ਚ ਇਹ ਤਲਾਸ਼ੀ ਲਈ ਸੀ।
5 ਸੂਬਿਆਂ ਦੇ ਐਗਜ਼ਿਟ ਪੋਲ ਤੋਂ ਬਾਅਦ ਗੋਆ 'ਚ ਗਰਮਾਈ ਰਾਜਨੀਤੀ
NEXT STORY