ਗੋਆ-ਕਾਂਗਰਸ ਨੇ ਗੋਆ 'ਚ ਸੱਤਾਧਾਰੀ ਭਾਜਪਾ 'ਤੇ ਹਮਲਾ ਤੇਜ਼ ਕਰਦੇ ਹੋਏ ਇਕ ਵਾਰ ਫਿਰ ਸ਼ਕਤੀ ਪ੍ਰੀਖਣ ਦੀ ਮੰਗ ਦੋਹਰਾਈ। ਹਾਲ ਹੀ 'ਚ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ 'ਚ ਕਾਂਗਰਸ ਦੀ ਸਥਿਤੀ ਮਜ਼ਬੂਤ ਦੇਖਣ ਤੋਂ ਇਕ ਦਿਨ ਬਾਅਦ ਪਾਰਟੀ ਨੇ ਇਹ ਮੰਗ ਕੀਤੀ ਹੈ। ਗੋਆ ਕਾਂਗਰਸ ਦੇ ਪ੍ਰਧਾਨ ਗਿਰੀਸ਼ ਚੂੰਡਾਕਰ ਨੇ ਕਿਹਾ ਹੈ ਕਿ ਇੰਝ ਲੱਗਦਾ ਹੈ ਕਿ ਸੱਤਾਧਾਰੀ ਪਾਰਟੀ ਦੀ ਸਾਲ 2017 'ਚ ਗੋਆ 'ਚ ਸੱਤਾ 'ਹੜਪਣ' ਦੀ ਹਰਕਤ ਰਾਸ਼ਟਰੀ ਪੱਧਰ 'ਤੇ ਉਸ ਦੇ ਖਿਲਾਫ ਰਹੀ ਹੈ।
ਗੋਆ ਦੀ ਨਾਕਾਮਯਾਬੀ ਤੋਂ ਭਾਜਪਾ ਨੂੰ ਨੁਕਸਾਨ-
ਚੂੰਡਾਂਕਰ ਨੇ ਬੀਮਾਰ ਮੁੱਖ ਮੰਤਰੀ ਮਨੋਹਰ ਪਾਰੀਕਰ ਨੂੰ ਸੱਤਾ 'ਚ ਬਣੇ ਰਹਿਣ ਲਈ ਰਾਜਪਾਲ ਮਦੁੱਲਾ ਸਿਨਹਾ ਦੀ ਵੀ ਨਿੰਦਿਆ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਬੀਮਾਰ ਮੁੱਖ ਮੰਤਰੀ ਨੂੰ ਸੱਤਾ 'ਚ ਬਣੇ ਰਹਿਣ ਦੀ ਆਗਿਆ ਦੇਣ ਦੇ ਰਾਜਪਾਲ ਮਦੁੱਲਾ ਸਿਨਹਾ ਨੇ ਨਿਸ਼ਫਲ ਯਤਨਾਂ ਤੋਂ ਭਾਜਪਾ ਨੂੰ ਕੋਈ ਲਾਭ ਨਹੀਂ ਮਿਲੇਗਾ। ਇਸ ਦੇ ਉੱਲਟ ਗੋਆ ਦੀ ਨਾਕਾਮਯਾਬੀ ਤੋਂ ਭਾਜਪਾ ਨੂੰ ਰਾਸ਼ਟਰੀ ਪੱਧਰ 'ਤੇ ਨੁਕਸਾਨ ਹੋਇਆ ਹੈ।
ਕਾਂਗਰਸ ਨੇ ਸ਼ਕਤੀ ਪ੍ਰੀਖਣ ਦੀ ਦੋਹਰਾਈ ਮੰਗ-
ਮੱਧ ਪ੍ਰਦੇਸ਼ , ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ 'ਚ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ। ਚੂੰਡਾਕਰ ਨੇ ਕਿਹਾ ਹੈ ਕਿ ਚੋਣਾਂ ਦੇ ਨਤੀਜੇ ਭਾਜਪਾ ਦੇ ਲਈ ''ਚੇਤਾਵਨੀ'' ਹੋਣਗੇ, ਜੋ ਕਿ ਗੋਆ ਵਿਧਾਨ ਸਭਾ ਨੂੰ ਭੰਗ ਕਰਨ ਦਾ ਪਲਾਨਿੰਗ ਬਣਾ ਰਹੀ ਹੈ। ਕਾਂਗਰਸ ਨੇਤਾ ਨੇ ਇਕ ਵਾਰ ਫਿਰ ਆਪਣੀ ਪਾਰਟੀ ਦੀ ਸ਼ਕਤੀ ਪ੍ਰੀਖਣ ਦੀ ਮੰਗ ਦੋਹਰਾਈ। ਉਨ੍ਹਾਂ ਨੇ ਪਾਰੀਕਰ ਸਰਕਾਰ 'ਤੇ ਵੋਟਰਾਂ ਨੂੰ ਹਲਕੇ 'ਚ ਲੈਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਵਾਰ ਵਾਰ ਕਿਹਾ ਹੈ ਕਿ ਉਸ ਦੇ ਕੋਲ ਸਰਕਾਰ ਬਣਾਉਣ ਦੇ ਲਈ ਬਹੁਮਤ ਹੈ, ਜਿਸ ਨੂੰ ਇਹ ਸਦਨ 'ਚ ਸਾਬਿਤ ਕਰ ਦੇਵੇਗੀ।
ਇਹ ਹਨ ਵਿਸ਼ਵ ਦੀਆਂ ਸਭ ਤੋਂ ਮਹਿੰਗੀਆਂ ਪਾਣੀ ਦੀਆਂ ਬੋਤਲਾਂ, ਜਾਣੋ ਕੀਮਤ
NEXT STORY