ਨਵੀਂ ਦਿੱਲੀ—ਸੋਸ਼ਲ ਮੀਡੀਆ 'ਤੇ ਇਨ੍ਹਾਂ ਦਿਨਾਂ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਇਕ ਵਾਰ ਫਿਰ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਇਹ ਵੀਡੀਓ ਅਸਾਮ ਦੇ ਨਾਗਾਂਵ ਦਾ ਹੈ, ਜਿੱਥੇ ਚੋਰੀ ਦੇ ਦੋਸ਼ 'ਚ ਮਹਿਲਾ ਦੀ ਸ਼ਰੇਆਮ ਡੰਡਿਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਕੁੱਟਮਾਰ ਦੌਰਾਨ ਮਹਿਲਾ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਜਾਂਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਘਟਨਾ ਦੇ ਸਮੇਂ ਉੱਥੇ ਕਈ ਲੋਕ ਮੌਜੂਦ ਸੀ, ਪਰ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਸਵਾਲ ਹੁਣ ਇਹ ਉੱਠਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਕਾਨੂੰਨ ਨੂੰ ਹੱਥ ਲੈਣ ਦੀ ਇਜਾਜ਼ਤ ਕਿਸ ਦੇ ਦਿੱਤੀ।
ਪ੍ਰੇਮਿਕਾ ਨਿਕਲੀ ਐਡਵੋਕੇਟ ਦੀ ਕਾਤਿਲ, ਜਨਮਦਿਨ ਦੇ ਬਹਾਨੇ ਬੁਲਾ ਕੇ ਕਰਵਾਇਆ ਕਤਲ
NEXT STORY