ਆਗਰਾ - ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਇੱਕ ਕੁਆਰੰਟੀਨ ਸੈਂਟਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕੋਰੋਨਾ ਦੇ ਡਰ ਤੋਂ ਸੈਂਟਰ 'ਚ ਰੱਖੇ ਗਏ ਲੋਕਾਂ ਨੂੰ ਖਾਣਾ ਅਤੇ ਪਾਣੀ ਦੇਣ ਦੀ ਬਜਾਏ ਉਨ੍ਹਾਂ ਨੂੰ ਬੰਦ ਗੇਟ ਕੋਲ ਰੱਖ ਦਿੱਤਾ ਗਿਆ। ਜਿਸ ਨੂੰ ਲੈਣ ਲਈ ਕੁਆਰੰਟੀਨ ਕੀਤੇ ਗਏ ਲੋਕਾਂ ਨੂੰ ਗੇਟ ਦੇ ਬਾਹਰੋਂ ਹੱਥ ਕੱਢ ਕੇ ਸਾਮਾਨ ਚੁੱਕਣਾ ਪਿਆ। ਇਸ ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਆਗਰਾ ਜ਼ਿਲ੍ਹਾ ਪ੍ਰਸ਼ਾਸਨ 'ਚ ਭਾਜੜ ਮੱਚ ਗਈ। ਹੁਣ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਦਰਅਸਲ, ਆਗਰਾ 'ਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹੇ 'ਚ ਉੱਥੇ ਕਈ ਕੁਆਰੰਟੀਨ ਸੈਂਟਰ ਬਣਾਏ ਗਏ ਹਨ। ਇੱਕ ਸੈਂਟਰ ਰਾਸ਼ਟਰੀ ਰਾਜ ਮਾਰਗ- 2 'ਤੇ ਮੌਜੂਦ ਇੱਕ ਕਾਲਜ ਦੇ ਹਾਸਟਲ 'ਚ ਬਣਾਇਆ ਗਿਆ ਹੈ। ਜਿੱਥੇ ਮਨੁੱਖਤਾ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਸਟਾਫ ਨੇ ਖਾਣ-ਪੀਣ ਦਾ ਸਾਮਾਨ ਕੋਰੋਨਾ ਦੇ ਡਰ ਤੋਂ ਸੈਂਟਰ ਦੇ ਗੇਟ ਦੇ ਬਾਹਰ ਰੱਖ ਦਿੱਤਾ।
ਜਿਸ ਦਾ ਨਤੀਜਾ ਜ਼ਬਰਦਸਤ ਬਦਇੰਤਜਾਮੀ ਦੀ ਸ਼ਕਲ 'ਚ ਸਾਹਮਣੇ ਆਇਆ। ਨਾ ਕੋਈ ਸੋਸ਼ਲ ਡਿਸਟੈਂਸਿੰਗ ਦੇਖਣ ਨੂੰ ਮਿਲੀ ਅਤੇ ਨਾ ਹੀ ਨਿਯਮਾਂ ਦਾ ਪਾਲਣ। ਜਦੋਂ ਇੱਥੇ ਦੇ ਹਾਲਾਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋਇਆ ਤਾਂ ਅਧਿਕਾਰੀਆਂ 'ਚ ਭਾਜੜ ਮੱਚ ਗਈ। ਜ਼ਿਲ੍ਹਾ ਅਧਿਕਾਰੀ ਅਤੇ ਸੀਨੀਅਰ ਪੁਲਸ ਪ੍ਰਧਾਨ ਮੌਕੇ 'ਤੇ ਜਾ ਪੁੱਜੇ। ਉਨ੍ਹਾਂ ਨੇ ਉੱਥੇ ਜਾ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਇਸ ਮਾਮਲੇ ਦੀ ਜਾਂਚ ਮੁੱਖ ਵਿਕਾਸ ਅਧਿਕਾਰੀ ਨੂੰ ਸੌਂਪ ਦਿੱਤੀ।
ਆਗਰਾ ਦੇ ਡੀ.ਐਮ. ਪੀ.ਐਨ. ਸਿੰਘ ਨੇ ਦੱਸਿਆ ਕਿ ਇਸ ਸੰਬੰਧ 'ਚ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਹਮਣੇ ਆਈਆਂ ਕਮੀਆਂ 'ਤੇ ਥਾਂ-ਥਾਂ ਜਾਂਚ ਕੀਤਾ ਗਿਆ ਹੈ। ਸੀ.ਡੀ.ਓ. ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ ਗਈ ਹੈ। ਉਹ ਕਮੀਆਂ ਦੀ ਰਿਪੋਰਟ ਜਲਦ ਭੇਜਣਗੇ। ਇਸ ਮਾਮਲੇ ਨੇ ਆਗਰਾ 'ਚ ਕੋਰੋਨਾ ਸ਼ੱਕੀਆਂ ਨਾਲ ਕੀਤੇ ਜਾ ਰਹੇ ਵਤੀਰੇ ਦੀ ਪੋਲ ਖੋਲ ਕਰ ਰੱਖ ਦਿੱਤੀ ਹੈ।
ਕੋਰੋਨਾ ਮੁਕਤ ਪੀਲੀਭੀਤ ਜ਼ਿਲੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲਣ ਨਾਲ ਪਈਆਂ ਭਾਜੜਾਂ
NEXT STORY