ਮਨਾਲੀ, ਸ੍ਰੀਨਗਰ/ਜੰਮੂ, (ਸੋਨੂੰ, ਉਦੈ, ਰੋਸ਼ਨੀ)- ਅਟਲ ਸੁਰੰਗ ਦੇ ਦੱਖਣੀ ਅਤੇ ਉੱਤਰੀ ਪੋਰਟਲਾਂ ’ਤੇ 2 ਫੁੱਟ ਤਾਜ਼ਾ ਬਰਫ਼ਬਾਰੀ ਹੋਈ। ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪਿਤੀ ਵਿਚ ਜਨਜੀਵਨ ਪ੍ਰਭਾਵਿਤ ਹੋਇਆ। ਵਾਹਨਾਂ ਦੇ ਪਹੀਏ ਰੁਕ ਗਏ ਅਤੇ ਲੋਕ ਆਪਣੇ ਘਰਾਂ ਵਿਚ ਬੰਦ ਹਨ। ਰੋਹਤਾਂਗ ਦੱਰੇ ’ਤੇ ਢਾਈ ਫੁੱਟ ਬਰਫ਼ਬਾਰੀ ਹੋਈ ਹੈ।
ਜੰਮੂ ਡਵੀਜ਼ਨ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਵੇਰੇ ਹਲਕਾ ਮੀਂਹ ਪਿਆ। ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਤੇ ਬਾਰਾਮੁੱਲਾ ਜ਼ਿਲੇ ਵਿਚ ਬਰਫ਼ਬਾਰੀ ਦੀ ਸੂਚਨਾ ਮਿਲੀ ਹੈ। ਮੌਸਮ ਖਰਾਬ ਰਹਿਣ ਕਾਰਨ ਗੁਲਮਰਗ ’ਚ ਗੰਡੋਲਾ ਸੇਵਾ ਨੂੰ ਰੱਦ ਕਰ ਦਿੱਤਾ ਗਿਆ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਕੁਝ ਥਾਵਾਂ ’ਤੇ ਮੀਂਹ ਦਰਜ ਕੀਤਾ ਗਿਆ। ਬੁੱਧਵਾਰ ਨੂੰ ਪੰਜਾਬ ਵਿਚ ਬੱਦਲਵਾਈ ਰਹੀ ਅਤੇ ਵੀਰਵਾਰ ਨੂੰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿਚ ਮੌਸਮ ਅਜਿਹਾ ਹੀ ਰਹੇਗਾ। ਵਿਭਾਗ ਨੇ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਜੰਮੂ-ਕਸ਼ਮੀਰ ਵਿਚ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਲਾਹੌਲ ਵਿਚ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ।
ਮਹਾਸ਼ਿਵਰਾਤਰੀ ’ਤੇ ਕਾਸ਼ੀ ’ਚ ਲੋਕਾਂ ਦਾ ਹੜ੍ਹ; 11 ਲੱਖ ਸ਼ਰਧਾਲੂਆਂ ਨੇ ਕੀਤੇ ਦਰਸ਼ਨ
NEXT STORY