ਨੈਸ਼ਨਲ ਡੈਸਕ- ਦੇਸ਼ ਭਰ 'ਚ ਮਾਨਸੂਨ ਖਤਮ ਹੋ ਚੁੱਕਾ ਹੈਪਰ ਕੁਝ ਸੂਬਿਆਂ 'ਚ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਉਤਰ ਭਾਰਤ ਦੇ ਸੂਬਿਆਂ 'ਚ ਸਵੇਰੇ ਅਤੇ ਸ਼ਾਮ ਨੂੰ ਠੰਡ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ 3-4 ਦਿਨਾਂ 'ਚ ਮੱਧ ਅਰਬ ਸਾਗਰ 'ਚ ਹਵਾ ਦਾ ਪ੍ਰੈਸ਼ਰ ਬਣਿਆ ਰਹੇਗਾ। ਇਸ ਨਾਲ ਦਿੱਲੀ-ਐੱਨ.ਸੀ.ਆਰ. 'ਚ ਦੁਸਹਿਰੇ ਤੋਂ ਬਾਅਦ, 15 ਅਕਤੂਬਰ ਤੋਂ ਹਲਕੀ ਠੰਡ ਦਾ ਅਨੁਭਵ ਹੋ ਸਕਦਾ ਹੈ। 20 ਅਕਤੂਬਰ ਤੋਂ ਬਾਅਦ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਵੇਰੇ ਅਤੇ ਰਾਤ ਨੂੰ ਹਲਕਾ ਸਵੈਟਰ ਪਹਿਣਨ ਦੀ ਲੋੜ ਪੈ ਸਕਦੀ ਹੈ। ਫਿਲਹਾਲ, ਅਗਲੇ ਕੁਝ ਦਿਨ ਦਿੱਲੀ 'ਚ ਧੁੱਪ ਖਿੜੀ ਰਹਿ ਸਕਦੀ ਹੈ।
ਇਹ ਵੀ ਪੜ੍ਹੋ- Public Holiday : 5 ਤੇ 14 ਨਵੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
ਉੱਤਰ-ਪੂਰਬੀ ਭਾਰਤ 'ਚ ਭਾਰੀ ਮੀਂਹ
ਮੌਸਮ ਵਿਭਾਗ ਨੇ ਦੱਸਿਆ ਹੈ ਕਿ 10 ਤੋਂ 13 ਅਕਤੂਬਰ ਤਕ ਕੇਰਲ, ਮਾਹੇ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਅਤੇ ਉੱਤਰ-ਪੂਰਬੀ ਤੱਟੀ ਅਤੇ ਪਹਾੜੀ ਇਲਾਕਿਆਂ 'ਚ ਵੀ ਹਲਕੀ ਤੋਂ ਤੇਜ ਬਾਰਿਸ਼ ਹੋ ਸਕਦੀ ਹੈ। ਪਿਛਲੇ 24 ਘੰਟਿਆਂ 'ਚ ਕੋਂਕਣ, ਗੋਆ, ਤੱਟੀ ਕਰਨਾਟਕ, ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਦੱਖਣੀ ਆਂਤਰਿਕ ਕਰਨਾਟਕ, ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਉਪ-ਹਿਮਾਲਿਆਈ ਪੱਛਮੀ ਬੰਗਾਲ ਅਤੇ ਸਿੱਕਮ 'ਚ ਭਾਰੀ ਬਾਰਿਸ਼ ਹੋਈ ਹੈ।
ਚੱਕਰਵਾਤੀ ਸਰਕੂਲੇਸ਼ਨ
ਮੌਸਮ ਵਿਭਾਗ ਦੇ ਅਨੁਸਾਰ, 10 ਅਕਤੂਬਰ ਨੂੰ ਸ਼੍ਰੀਲੰਕਾ, ਪੂਰਵੀ ਆਸਾਮ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਚੱਕਰਵਾਤੀ ਸਰਕੂਲੇਸ਼ਨ ਬਣਨ ਦੀ ਸੰਭਾਵਨਾ ਹੈ। ਇਸ ਨਾਲ 10 ਤੋਂ 12 ਅਕਤੂਬਰ ਦੇ ਵਿਚਕਾਰ ਕੋਂਕਣ, ਗੋਆ ਅਤੇ ਮੱਧ ਮਹਾਰਾਸ਼ਟਰ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਲਕਸ਼ਦੀਪ, ਕੇਰਲ, ਪੁਡੂਚੇਰੀ, ਕਰਾਈਕਲ, ਰਾਇਲਸੀਮਾ, ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਯਨਮ 'ਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਲਾਗੂ ਹੋ ਗਏ ਨਵੇਂ ਟੈਲੀਕਾਮ ਨਿਯਮ, ਗਾਹਕਾਂ ਨੂੰ ਹੋਵੇਗਾ ਫਾਇਦਾ
ਅਨੋਖਾ ਮੰਦਰ: ਇੱਥੇ ਸ਼ਰਧਾਲੂਆਂ ਨੂੰ ਪ੍ਰਸਾਦ ਵਜੋਂ ਮਿਲਦਾ ਹੈ ਸੋਨਾ-ਚਾਂਦੀ
NEXT STORY