ਮਨਾਲੀ— ਚੰਬਾ ਦੀ ਪਲਕ ਸ਼ਰਮਾ ਨੇ ਵਿੰਟਰ ਕੁਈਨ ਮਨਾਲੀ-2019 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਉਸ ਨੇ ਫਾਈਨਲ ਰਾਊਂਡ 'ਚ 11 ਮੁਕਾਬਲੇਬਾਜ਼ਾਂ ਨੂੰ ਹਰਾ ਕੇ ਤਾਜ 'ਤੇ ਕਬਜ਼ਾ ਕੀਤਾ। ਕੁੱਲੂ ਦੀ ਪ੍ਰਾਸ਼ਿਕਾ ਫਸਟ ਰਨਰਅੱਪ ਜਦਕਿ ਮੰਡੀ ਦੀ ਆਰਿਆ ਸਿੰਘ ਸੈਕਿੰਡ ਰਨਰਅੱਪ ਰਹੀ। ਪਲਕ ਨੂੰ ਇਕ ਲੱਖ ਦੇ ਨਕਦ ਇਨਾਮ, ਟਰਾਫੀ ਅਤੇ ਤਾਜ ਨਾਲ ਸਨਮਾਨਤ ਕੀਤਾ ਗਿਆ, ਜਦਕਿ ਫਸਟ ਰਨਰਅੱਪ ਨੂੰ 50 ਹਜ਼ਾਰ ਤੇ ਸੈਕਿੰਡ ਰਨਰਅੱਪ ਨੂੰ 30 ਹਜ਼ਾਰ ਦੇ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ। ਪਲਕ ਸ਼ਰਮਾ (ਚੰਬਾ), ਪ੍ਰਾਜੋਲ ਸ਼ਰਮਾ (ਲਾਹੌਲ), ਮਾਨਵੀ ਗੁਪਤਾ (ਮੰਡੀ), ਪ੍ਰਿਯੰਕਾ ਸ਼ਰਮਾ (ਮੰਡੀ ਸਿਰਾਜ), ਸ਼ਬਨਮ (ਮੰਡੀ), ਆਰਿਆ ਸਿੰਘ (ਮੰਡੀ) ਭਾਰਤੀ ਅੱਤਰੀ (ਸ਼ਿਮਲਾ), ਇੰਦਰਾ (ਮਨਾਲੀ), ਵੈਸ਼ਨਵੀ ਪਾਰਸ਼ਰ (ਕੁੱਲੂ) ਅਤੇ ਪ੍ਰਾਸ਼ਿਕਾ ਸ਼ਰਮਾ (ਕੁੱਲੂ) ਵਿਚਾਲੇ ਕਾਂਟੇ ਦੀ ਟੱਕਰ ਹੋਈ।
ਮੁਕਾਬਲੇ ਦੇ ਪਹਿਲੇ ਰਾਊਂਡ ਵਿਚ ਸੁੰਦਰੀਆਂ ਨੇ ਜੱਜਾਂ ਵਲੋਂ ਦਿੱਤੇ ਗਏ ਟਾਸਕ ਮੁਤਾਬਕ ਆਪਣਾ ਹੁਨਰ ਦਿਖਾਇਆ। ਦੂਜੇ ਰਾਊਂਡ ਵਿਚ ਸੁੰਦਰੀਆਂ ਦਾ ਸਿੱਧਾ ਸਾਹਮਣਾ ਜੱਜਾਂ ਨਾਲ ਹੋਇਆ, ਉਨ੍ਹਾਂ ਨੇ ਸੁੰਦਰੀਆਂ ਨੂੰ ਆਪਣੇ ਸਵਾਲਾਂ 'ਚ ਉਲਝਾਇਆ। ਜ਼ਿਆਦਾਤਰ ਸੁੰਦਰੀਆਂ ਸਹਿਮੀਆਂ ਹੋਈਆਂ ਨਜ਼ਰ ਆਈਆਂ। ਲੱਗਭਗ ਡੇਢ ਘੰਟੇ ਤਕ ਚੱਲੀ ਖੂਬਸੂਰਤੀ ਦੀ ਜੰਗ ਕਾਫੀ ਦਿਲਚਸਪ ਸੀ। ਆਖਰਕਾਰ ਪਲਕ ਸ਼ਰਮਾ ਨੇ ਜੱਜਾਂ ਦਾ ਦਿਲ ਜਿੱਤਿਆ ਅਤੇ ਉਸ ਦੇ ਸਿਰ ਵਿੰਟਰ ਕੁਈਨ ਦਾ ਤਾਜ ਸਜਿਆ।
ਬਰਫਬਾਰੀ ਤੋਂ 9 ਜਨਵਰੀ ਤਕ ਰਾਹਤ ਨਹੀਂ, ਦਿੱਲੀ 'ਚ ਧੁੰਦ ਕਾਰਨ 13 ਟਰੇਨਾਂ ਲੇਟ
NEXT STORY