ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ‘ਰੁਦਰਾਕਸ਼ ਕਨਵੈਂਸ਼ਨ ਸੈਂਟਰ’ ਸਮੇਤ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਅੱਜ ਸਵੇਰੇ ਵਾਰਾਣਸੀ ਪਹੁੰਚੇ। ਇਸ ਦੌਰਾਨ ਇਕ ਦਿਲਚਸਪ ਤਸਵੀਰ ਵੇਖਣ ਨੂੰ ਮਿਲੀ। ਦਰਅਸਲ ਵਾਰਾਣਸੀ ਹਵਾਈ ਅੱਡੇ ’ਤੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਇਕ ਮਹਿਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਜਦੋਂ ਉਨ੍ਹਾਂ ਦੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਪ੍ਰਧਾਨ ਮੰਤਰੀ ਨੇ ਆਪਣਾ ਸਿਰ ਹੇਠਾਂ ਝੁਕਾਇਆ ਅਤੇ ਹੱਥ ਜੋੜ ਕੇ ਨਮਸਕਾਰ ਕੀਤਾ।
ਪ੍ਰਧਾਨ ਮੰਤਰੀ ਮੋਦੀ ਦੇ ਪੈਰੀਂ ਹੱਥ ਲਾਉਣ ਵਾਲੀ ਮਹਿਲਾ ਜ਼ਿਲ੍ਹਾ ਪੰਚਾਇਤ ਪ੍ਰਧਾਨ ਪੂਨਮ ਮੌਰੀਆ ਹੈ। ਮੌਰੀਆ ਨੇ ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿੱਛੇ ਹੱਟ ਗਏ ਅਤੇ ਉਨ੍ਹਾਂ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਅਤੇ ਸਿਰ ਝੁਕਾ ਕੇ ਮਹਿਲਾ ਨੂੰ ਸਨਮਾਨ ਦਿੰਦੇ ਹੋਏ ਨਮਸਕਾਰ ਕੀਤਾ।
ਦੱਸ ਦੇਈਏ ਕਿ ਪੂਨਮ ਮੌਰੀਆ ਨੇ ਕਾਸ਼ੀ ਵਿਦਿਆਪੀਠ ਵਾਰਡ ਨੰਬਰ-31 ਸੈਕਟਰ ਨੰਬਰ-3 ਤੋਂ ਜ਼ਿਲ੍ਹਾ ਪੰਚਾਇਤ ਮੈਂਬਰ ਅਹੁਦੇ ’ਤੇ ਜਿੱਤ ਪ੍ਰਾਪਤ ਕੀਤੀ ਸੀ। ਪੂਨਮ ਨਿਰਵਿਘਨ ਜ਼ਿਲ੍ਹਾ ਪੰਚਾਇਤ ਅਹੁਦੇ ਲਈ ਚੁਣੀ ਗਈ ਸੀ। ਸਮਾਜਵਾਦੀ ਪਾਰਟੀ (ਸਪਾ) ਉਮਦੀਵਾਰ ਚੰਦਾ ਯਾਦਵ ਦਾ ਪਰਚਾ ਖਾਰਜ ਹੋਣ ਕਾਰਨ ਭਾਜਪਾ ਉਮੀਦਵਾਰ ਇਕ ਮਾਤਰ ਪ੍ਰਧਾਨ ਅਹੁਦੇ ਲਈ ਉਮੀਦਵਾਰ ਸੀ। ਹਾਲ ਹੀ ’ਚ 12 ਜੁਲਾਈ ਨੂੰ ਉਨ੍ਹਾਂ ਨੇ ਪ੍ਰਧਾਨ ਅਹੁਦੇ ਦੀ ਸਹੁੰ ਚੁੱਕੀ।
ਇਕੋ ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, ਇੰਝ ਰਚਿਆ ਇਤਿਹਾਸ
NEXT STORY