ਨੈਸ਼ਨਲ ਡੈਸਕ- ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੂੰ ਆਪਣੇ ਪਤੀ ਨੂੰ ਕਿੰਨਰ ਨਾਲ ਸ਼ੇਅਰ ਕਰਨ ਦਾ ਸਮਝੌਤਾ ਕਰਨਾ ਪਿਆ। ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਸ਼ਾਮ ਉੱਤਰ ਪ੍ਰਦੇਸ਼ ਦੇ ਮਊ 'ਚ ਕੋਪਾਗੰਜ ਇਲਾਕੇ ਦੇ ਪਿੰਡ ਕਾਛੀਕਲਾ 'ਚ ਕਿੰਨਰਾਂ ਨੇ ਹੰਗਾਮਾ ਕਰ ਦਿੱਤਾ। ਕਿੰਨਰ ਨੌਜਵਾਨ ਦੇ ਵਿਆਹ ਤੋਂ ਨਾਰਾਜ਼ ਸਨ ਅਤੇ ਉਸ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਸਨ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪੁੱਜੀ ਤਾਂ ਸਥਿਤੀ ਤਣਾਅਪੂਰਨ ਸੀ। ਕਿੰਨਰ ਕਿਸੇ ਵੀ ਕੀਮਤ 'ਤੇ ਨੌਜਵਾਨ ਨੂੰ ਛੱਡਣ ਲਈ ਤਿਆਰ ਨਹੀਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕਾਛੀਕਲਾ ਵਾਸੀ ਇਕ ਨੌਜਵਾਨ ਦਾ 2010 ਤੋਂ ਗਾਜ਼ੀਪੁਰ ਦੇ ਚਾਹਨੀਆ ਦੀ ਰੋਸ਼ਨੀ ਨਾਮਕ ਕਿੰਨਰ ਨਾਲ ਪ੍ਰੇਮ ਸਬੰਧ ਸਨ। ਕਿੰਨਰ ਨੇ ਕਈ ਮੌਕਿਆਂ 'ਤੇ ਨੌਜਵਾਨ ਦੀ ਮਦਦ ਕੀਤੀ ਸੀ। ਇਸ ਦੌਰਾਨ ਕਈ ਤਸਵੀਰਾਂ ਅਤੇ ਵੀਡੀਓ ਵੀ ਕਿੰਨਰ ਕੋਲ ਮੌਜੂਦ ਸਨ। ਹਾਲਾਂਕਿ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ 2 ਸਾਲ ਪਹਿਲਾਂ ਉਸ ਦਾ ਵਿਆਹ ਕਰਵਾ ਦਿੱਤਾ ਅਤੇ ਬਾਅਦ 'ਚ ਉਹ ਪਿਤਾ ਵੀ ਬਣ ਗਿਆ। ਇਸ ਵਿਚ ਹੌਲੀ-ਹੌਲੀ ਉਸ ਨੇ ਕਿੰਨਰ ਕੋਲ ਜਾਣਾ ਘੱਟ ਕਰ ਦਿੱਤਾ ਅਤੇ ਉਸ ਤੋਂ ਦੂਰੀ ਬਣਾਉਣ ਲੱਗਾ।
ਇਹ ਵੀ ਪੜ੍ਹੋ : ਆ ਗਿਆ ਛੁੱਟੀਆਂ ਦਾ ਕਲੰਡਰ, ਜਨਵਰੀ ਤੋਂ ਦਸੰਬਰ ਤੱਕ ਇਨ੍ਹਾਂ ਤਾਰੀਖ਼ਾਂ 'ਚ ਰਹੇਗਾ Holiday
ਮਾਮਲੇ ਦੀ ਜਾਣਕਾਰੀ ਜਦੋਂ ਕਿੰਨਰਾਂ ਨੂੰ ਹੋਈ ਤਾਂ ਉਹ ਇਕੱਠੇ ਹੋ ਗਏ ਅਤੇ ਨੌਜਵਾਨ ਨੂੰ ਇਕ ਘਰ 'ਚ ਬੰਦ ਕਰ ਦਿੱਤਾ। ਸ਼ਨੀਵਾਰ ਦੇਰ ਸ਼ਾਮ ਟਰਾਂਸਜੈਂਡਰ ਰੋਸ਼ਨੀ ਆਪਣੇ ਸਮੂਹ ਨਾਲ ਅਰੁਣ ਦੇ ਘਰ ਪਹੁੰਚ ਕੇ ਹੰਗਾਮਾ ਕਰਨ ਲੱਗੀ। ਹੰਗਾਮਾ ਹੁੰਦਾ ਦੇਖ ਕਿਸੇ ਨੇ 112 ਨਵੰਰ 'ਤੇ ਫੋਨ ਕਰ ਕੇ ਪੁਲਸ ਨੂੰ ਸੂਚਨਾ ਦੇ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵੇਂ ਪੱਖਾਂ ਨੂੰ ਸ਼ਾਂਤ ਕਰਵਾਉਣ 'ਚ ਕਾਫ਼ੀ ਕੋਸ਼ਿਸ਼ ਕਰਨੀ ਪਈ। ਰੋਸ਼ਨੀ ਨੇ ਪੁਲਸ ਵਾਲਿਆਂ ਨੂੰ ਨੌਜਵਾਨ ਨਾਲ ਤਸਵੀਰਾਂ ਅਤੇ ਵੀਡੀਓ ਦਿਖਾਈਆਂ ਅਤੇ ਪੁਲਸ 'ਤੇ ਦਬਾਅ ਬਣਾਇਆ ਕਿ ਉਹ ਉਸ ਨੂੰ ਲੈ ਕੇ ਜਾਣ ਦੇਣ। ਹਾਲਾਂਕਿ ਦੋਹਾਂ ਪੱਖਾਂ ਵਿਚਾਲੇ ਪੁਲਸ ਨੇ ਸਮਝੌਤਾ ਕਰਵਾਇਆ ਕਿ ਨੌਜਵਾਨ 20 ਦਿਨ ਆਪਣੀ ਪਤਨੀ ਨਾਲ ਅਤੇ 10 ਦਿਨ ਕਿੰਨਰ ਨਾਲ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੀਆਂ ਨੂੰ ਕੈਂਸਰ ਤੋਂ ਬਚਾਏਗੀ ਸਰਕਾਰ, ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਯੋਜਨਾ ਦਾ ਪ੍ਰਸਤਾਵ ਤਿਆਰ
NEXT STORY