ਬੈਂਗਲੁਰੂ– ਕੁਝ ਦਿਨਾਂ ਪਹਿਲਾਂ ਆਨਲਾਈਨ ਫੂਡ ਡਿਲਿਵਰੀ ਕਰਨ ਵਾਲੀ ਕੰਪਨੀ ਜ਼ੋਮਾਟੋ ਦੇ ਡਿਲਿਵਰੀ ਬੁਆਏ ਅਤੇ ਇਕ ਕੁੜੀ (ਗਾਹਕ) ਵਿਚਾਲੇ ਹੋਏ ਝਗੜੇ ਵਿਚ ਇਕ ਨਵਾਂ ਮੋੜ ਆ ਗਿਆ ਹੈ। ਹੁਣ ਜ਼ੋਮਾਟੋ ਦੇ ਡਿਲਿਵਰੀ ਬੁਆਏ ਕਾਮਰਾਜ ਦੀ ਸ਼ਿਕਾਇਤ ’ਤੇ ਹਿਤੇਸ਼ਾ ਚੰਦਰਾਨੀ ਖਿਲਾਫ਼ ਬੈਂਗਲੁਰੂ ਦੇ ਇਲੈਕਟ੍ਰਾਨਿਕ ਸਿਟੀ ਥਾਣੇ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਐਫ.ਆਈ.ਆਰ. ’ਚ ਧਾਰਾ 355 (ਹਮਲਾ), 504 (ਅਪਮਾਨ) ਅਤੇ 506 (ਅਪਰਾਧਿਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁੜੀ ਨੇ ਡਿਲਿਵਰੀ ਬੁਆਏ ਖਿਲਾਫ਼ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ– ਮੁੱਕਾ ਮਾਰ ਕੇ ਕੁੜੀ ਦਾ ਨੱਕ ਭੰਨਣ ਵਾਲਾ ਜ਼ੋਮਾਟੋ ਦਾ ਡਿਲਿਵਰੀ ਬੁਆਏ ਗ੍ਰਿਫਤਾਰ
ਕੀ ਹੈ ਪੂਰਾ ਮਾਮਲਾ?
ਕਰਨਾਟਕ ਦੇ ਬੈਂਗਲੁਰੂ ਦੀ ਇਕ ਮਾਡਲ ਅਤੇ ਮੇਕਅਪ ਆਰਟਿਸਟ ਹਿਤੇਸ਼ਾ ਚੰਦਰਾਨੀ ਨੇ ਦਾਅਵਾ ਕੀਤਾ ਸੀ ਕਿ ਜ਼ੋਮਾਟੋ ਦੇ ਡਿਲਿਵਰੀ ਬੁਆਏ ਨੇ ਉਸ 'ਤੇ ਕਥਿਤ ਤੌਰ' ਤੇ ਹਮਲਾ ਕੀਤਾ ਕਿਉਂਕਿ ਉਸ ਨੇ ਖਾਣੇ ਲਈ ਦੇਰੀ ਨਾਲ ਪਹੁੰਚਣ ਦੀ ਸ਼ਿਕਾਇਤ ਕੀਤੀ ਸੀ। ਹਿਤੇਸ਼ਾ ਚੰਦਰਾਨੀ ਨੇ ਟਵਿਟਰ 'ਤੇ ਇਸ ਘਟਨਾ ਬਾਰੇ ਦੱਸਿਆ ਅਤੇ ਟਵੀਟ ਨੂੰ ਸਿਟੀ ਪੁਲਸ ਨੂੰ ਟੈਗ ਕੀਤਾ। ਪੁਲਸ ਨੇ ਉਸ ਨੂੰ ਖੇਤਰ ਦਾ ਵੇਰਵਾ ਦੇਣ ਲਈ ਕਿਹਾ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਹਿਤੇਸ਼ਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਜਿਸ ਵਿਚ ਉਹ ਰੋ ਰਹੀ ਹੈ ਅਤੇ ਉਸ ਦੀ ਨੱਕ ’ਚੋਂ ਖੂਨ ਨਿਕਲ ਰਿਹਾ ਹੈ। ਹਿਤੇਸ਼ਾ ਚੰਦਰਾਨੀ ਨੇ ਕਿਹਾ ਸੀ ਕਿ ਉਸ ਨੇ ਬੀਤੇ ਮੰਗਲਵਾਰ ਨੂੰ ਕਰੀਬ 3:20 ਵਜੇ ਜ਼ੋਮਾਟੋ ਐਪ ’ਤੇ ਖਾਣੇ ਦਾ ਆਰਡਰ ਦਿੱਤਾ ਸੀ ਜੋ ਦੇਰ ਨਾਲ ਆਇਆ, ਉਸ ਨੇ ਜ਼ੋਮਾਟੋ ਦੇ ਗਾਹਕ ਸੇਵਾ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਨੂੰ ਖਾਣਾ ਮੁਫ਼ਤ ਦੇਣ ਜਾਂ ਫੂਡ ਆਰਡਰ ਰੱਦ ਕਰਨ ਲਈ ਕਿਹਾ।
ਇਹ ਵੀ ਪੜ੍ਹੋ– ਇੰਝ ਲੱਭ ਸਕਦੇ ਹੋ ਆਪਣਾ ਗੁੰਮ ਹੋਇਆ ਸਮਾਰਟਫੋਨ, ਅਪਣਾਓ ਇਹ ਤਰੀਕਾ
ਉੱਧਰ ਜ਼ੋਮਾਟੋ ਦੇ ਡਿਲਿਵਰੀ ਬੁਆਏ ਕਾਮਰਾਜ ਨੇ ਦੋਸ਼ ਲਾਇਆ ਕਿ ਹਿਤੇਸ਼ਾ ਨੇ ਉਸ ਨੂੰ ਥੱਪੜ ਮਾਰਿਆ ਅਤੇ ਉਸ ਨਾਲ ਬਦਸਲੂਕੀ ਕੀਤੀ। ਨੌਜਵਾਨ ਨੇ ਦਾਅਵਾ ਕੀਤਾ ਕਿ ਕੁੜੀ ਦੀ ਆਪਣੀ ਗਲਤੀ ਨਾਲ ਉਸ ਦੀ ਨੱਕ ਉਤੇ ਸੱਟ ਵੱਜੀ ਹੈ। ਕਾਮਰਾਜ ਨੇ ਕਿਹਾ ਸੀ, 'ਮੈਂ ਉਨ੍ਹਾਂ ਨੂੰ ਖਾਣਾ ਸੌਂਪਿਆ ਅਤੇ ਮੈਂ ਪੈਸਿਆਂ ਲਈ ਖੜ੍ਹਾ ਹੋ ਗਿਆ। ਮੈਂ ਮੁਆਫੀ ਵੀ ਮੰਗੀ ਕਿਉਂਕਿ ਟਰੈਫਿਕ ਅਤੇ ਖਰਾਬ ਸੜਕਾਂ ਕਾਰਨ ਦੇਰੀ ਹੋਈ ਸੀ। ਕਾਮਰਾਜ ਨੇ ਕਿਹਾ ਕਿ ਔਰਤ ਨੇ ਖਾਣੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।’ ਰਿਪੋਰਟ ਦੇ ਅਨੁਸਾਰ, ਫਿਰ ਕਾਮਰਾਜ ਨੇ ਔਰਤ ਨੂੰ ਭੋਜਨ ਵਾਪਸ ਕਰਨ ਲਈ ਕਿਹਾ, ਜਿਸ ਤੋਂ ਉਸ ਨੇ ਇਨਕਾਰ ਕਰ ਦਿੱਤਾ। ਕਾਮਰਾਜ ਨੇ ਦਾਅਵਾ ਕੀਤਾ ਕਿ ਔਰਤ ਨੇ ਉਸ ਨੂੰ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਕੁੱਟਣ ਲੱਗੀ। ਕਾਮਰਾਜ ਨੇ ਕਿਹਾ ਕਿ ਇਸ ਸਮੇਂ ਦੌਰਾਨ ਉਹ ਮੇਰਾ ਹੱਥ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਫਿਰ ਉਸ ਦਾ ਆਪਣਾ ਅੰਗੂਠਾ ਨੱਕ 'ਤੇ ਵੱਜਾ।
ਨੋਟ: ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕਿਸਾਨ ਅੰਦੋਲਨ 'ਤੇ ਮੁੜ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ, ਜਤਾਈ ਇਹ ਉਮੀਦ
NEXT STORY