ਨਵੀਂ ਦਿੱਲੀ— ਮੁੰਬਈ ਦੇ ਘਾਟਕੋਪਰ ਇਲਾਕੇ 'ਚ ਜਹਾਜ਼ ਕ੍ਰੈਸ਼ ਦੇ ਆਖਰੀ ਪਲਾਂ 'ਚ ਜੇਕਰ ਪਾਇਲਟ ਅਤੇ ਟੀਮ ਦੇ ਮੈਂਬਰਾਂ ਨੇ ਜੇਕਰ ਸਮਝਦਾਰੀ ਨਾ ਦਿਖਾਉਂਦੇ ਤਾਂ ਇਹ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ। ਇਸ ਜਹਾਜ਼ ਹਾਦਸੇ 'ਚ ਚਾਰ ਕ੍ਰੂਅ ਮੈਂਬਰਾਂ ਤੋਂ ਇਲਾਵਾ ਇਕ ਰਾਹਗੀਰਾਂ ਦੀ ਵੀ ਮੌਤ ਹੋਈ। ਮ੍ਰਿਤਕਾਂ 'ਚੋਂ ਇਕ ਪਾਇਲਟ ਕੈਪਟਨ ਰਾਜਪੂਤ ਦੇ ਘਰਦਿਆਂ ਦਾ ਕਹਿਣਾ ਹੈ ਕਿ ਜੇਕਰ ਉਹ ਅਤੇ ਟੀਮ ਚਾਹੁੰਦੀ ਤਾਂ ਪੈਰਾਸ਼ੂਟ ਦੇ ਇਸਤੇਮਾਲ ਨਾਲ ਬਚ ਸਕਦੇ ਸੀ ਪਰ ਉਨ੍ਹਾਂ ਨੇ ਖੇਤਰੀ ਇਲਾਕੇ ਤੋਂ ਜਹਾਜ਼ ਨੂੰ ਕੱਢਣ ਅਤੇ ਦੂਜਿਆਂ ਦੀ ਜਾਨ ਨੂੰ ਆਪਣੀ ਜ਼ਿੰਦਗੀ ਤੋਂ ਵੱਧ ਮਹੱਤਵ ਦਿੱਤਾ।
ਜਾਣੋ ਕੀ ਹੋਇਆ ਸੀ ਆਖਰੀ ਪਲਾਂ 'ਚ
ਵੀਰਵਾਰ ਨੂੰ ਦੁਪਹਿਰ 12.20 'ਤੇ ਜੁਹੂ ਹਵਾਈ ਅੱਡੇ ਤੋਂ ਉਡਾਨ ਭਰਨ ਵਾਲੇ ਇਸ ਜਹਾਜ਼ ਨੂੰ ਟੈਸਟ ਫਲਾਈਟ ਤੋਂ ਬਾਅਦ ਜੁਹੂ 'ਤੇ ਹੀ ਉਤਰਨਾ ਸੀ ਪਰ ਇਹ ਟੈਸਟ ਫਲਾਈਟ ਪੂਰੀ ਨਹੀਂ ਹੋ ਸਕੀ ਅਤੇ ਏਅਰਪੋਰਟ 'ਤੇ ਵਾਪਸ ਆ ਰਹੇ ਜਹਾਜ਼ ਉਡਾਨ ਭਰਨ ਦੇ 48 ਮਿੰਟ ਬਾਅਦ ਹੀ ਕ੍ਰੈਸ਼ ਹੋ ਗਿਆ। ਜਹਾਜ਼ ਜਿਸ ਨਿਰਮਾਣ ਸਾਈਟ 'ਤੇ ਕ੍ਰੈਸ਼ ਹੋਇਆ, ਉਥੇ ਸਿਟੀ ਏਅਰਪੋਰਟ ਦੇ ਰਨਵੇ ਦੀ ਦੂਰੀ 3 ਕਿ.ਮੀ. ਦੀ ਦੂਰੀ ਘੱਟੋ-ਘੱਟ ਬਾਕੀ ਸੀ।
ਉਡਾਨ ਦੌਰਾਨ ਲੈਡਿੰਗ ਲਈ ਜਹਾਜ਼ ਨੇ ਜਿਵੇਂ ਹੀ ਰਾਈਟ-ਟਰਨ ਲਿਆ, ਉਸ ਦਾ ਸੰਪਰਕ ਏ.ਟੀ.ਐੈੱਸ. ਜੁਹੂ ਨਾਲੋਂ ਟੁੱਟ ਗਿਆ। ਇਸ ਦੇ ਜਹਾਜ਼ ਇਕ ਦਰੱਖਤ ਨਾਲ ਟਕਰਾ ਗਿਆ। ਮੌਕੇ 'ਤੇ ਗਵਾਹਾਂ ਤੋਂ ਮਿਲੀ ਜਾਣਕਾਰੀ 'ਚ ਦੱਸਿਆ ਕਿ ਉਨ੍ਹਾਂ ਨੇ ਉੱਪਰ ਤੋਂ ਅੱਗ ਦਾ ਗੋਲਾ ਆਉਂਦਾ ਦਿੱਖਿਆ ਅਤੇ ਇਸ ਤੋਂ ਬਾਅਦ ਇਕ ਤਿੰਨ ਧਮਾਕਿਆਂ ਨਾਲ ਮਲਬਾ ਫੈਲ ਗਿਆ। ਉਹ 40 ਮਜ਼ਦੂਰ ਖੁਦ ਨੂੰ ਅੱਜ ਵੀ ਚੰਗੀ ਕਿਸਮਤ ਵਾਲੇ ਸਮਝ ਰਹੇ ਹਨ, ਜੋ ਉਸ ਕੰਸਟਰੱਕਸ਼ਨ ਸਾਈਡ 'ਤੇ ਕੰਮ ਕਰ ਰਹੇ ਸਨ, ਜਿਥੇ ਹਾਦਸਾ ਵਾਪਰਿਆ। ਹਾਦਸੇ ਤੋਂ ਠੀਕ ਪਹਿਲਾਂ ਉਹ ਮਜ਼ਦੂਰ ਖਾਣਾ ਖਾਣ ਲਈ ਉਥੋ ਚਲੇ ਗਏ ਸਨ।
ਉਡਾਨ ਸਮੇਂ ਕੀਤਾ ਸੰਪਰਕ, ਨਹੀਂ ਦੱਸੀ ਅਜਿਹੀ ਮੁਸ਼ਕਿਲ
ਇਕ ਏਅਰ ਟ੍ਰੈਫਿਕ ਕੰਟਰੋਲਰ ਅਧਿਕਾਰੀ ਨੇ ਦੱਸਿਆ ਕਿ ਹਮੇਸ਼ਾ ਟੈਸਟ ਫਲਾਈਟਸ ਲਈ ਪਾਇਲਟ ਸਾਫ ਮੌਸਮ 'ਚ ਹੀ ਉਡਾਨ ਭਰਦੇ ਹਨ ਕਿਉਂਕਿ ਗੜਬੜ ਹੋਣ 'ਤੇ ਏਅਰਕ੍ਰਾਫਟ ਮੇਂਟੇਨੇਂਸ ਇੰਜੀਨੀਅਰਜ਼ ਖਰਾਬੀ ਦਾ ਪਤਾ ਨਹੀਂ ਲਗਾ ਸਕਦੇ। ਜੁਹੂ ਏਅਰਕ੍ਰਾਫਟ ਡਾਇਰੈਕਟਰ ਏ.ਕੇ. ਵਰਮਾ ਨੇ ਦੱਸਿਆ ਕਿ ਦੁਪਹਿਰ 12.23 ਵਜੇ ਪਲੇਨ ਨੇ ਟੇਕ ਆਫ ਕੀਤਾ। ਫਲਾਈਟ ਪਲਾਨ ਮੁਤਾਬਕ, ਪਲੇਨ ਸੂਰਤ ਵੱਲੋਂ ਉੱਡਿਆ ਅਤੇ ਮੁੰਬਈ ਵਾਪਸ ਆਇਆ।
ਇਕ ਅਧਿਕਾਰੀ ਨੇ ਦੱਸਿਆ ਕਿ ਪਾਇਲਟ ਨੇ ਮੁੰਬਈ ਏਅਰਪੋਰਟ ਦੇ ਮੇਨ ਰਨਵੇ 'ਤੇ ਉਤਰਨ ਦੀ ਤਿਆਰੀ ਕੀਤੀ। ਉਸ ਤੋਂ ਬਾਅਦ ਜੁਹੂ ਵੱਲ ਵਧਿਆ। ਅਧਿਕਾਰੀ ਨੇ ਦੱਸਿਆ ਕਿ ਪਾਇਲਟ ਨੇ ਮੁੰਬਈ ਤੋਂ 8 ਨੌਟੀਕਲ ਮਾਈਲਜ਼ 'ਤੇ ਏ.ਟੀ.ਐੈੱਸ. ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਹੋਰ ਕੋਲ ਆਉਣ 'ਤੇ ਉਹ ਦੁਬਾਰਾ ਸੰਪਰਕ ਕਰਨਗੇ। ਉਨ੍ਹਾਂ ਨੇ ਕੋਈ ਡਿਸਟ੍ਰੇਸ ਮੈਸੇਜ ਨਹੀਂ ਭੇਜਿਆ। ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ। ਦੱਸਿਆ ਗਿਆ ਕਿ ਕ੍ਰੈਸ਼ ਤੋਂ ਪਹਿਲਾਂ ਪਲੇਨ 120 ਨੌਟੀਕਲ ਮਾਈਲਜ਼ ਪ੍ਰਤੀ ਘੰਟੇ ਦੇ ਰਫਤਾਰ ਨਾਲ ਉੱਡ ਰਿਹਾ ਸੀ।
ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਬੱਚੀ ਨਾਲ ਨਿਰਭਿਆ ਵਰਗੀ ਦਰਿੰਦਗੀ 'ਤੇ ਲੋਕਾਂ 'ਚ ਗੁੱਸਾ
NEXT STORY