ਮੰਦਸੌਰ— ਮੱਧ ਪ੍ਰਦੇਸ਼ ਦੇ ਮੰਦਸੌਰ 'ਚ 7 ਸਾਲ ਦੀ ਬੱਚੀ ਨਾਲ ਨਿਰਭਿਆ ਮਾਮਲੇ ਵਰਗੀ ਹੈਵਾਨੀਅਤ ਸਾਹਮਣੇ ਆਉਣ ਦੇ ਬਾਅਦ ਜ਼ਿਲੇ 'ਚ ਪ੍ਰਦਰਸ਼ਨ ਜਾਰੀ ਹੈ। ਵੀਰਵਾਰ ਨੂੰ ਲੋਕਾਂ ਨੇ ਵਿਰੋਧ 'ਚ ਦੁਕਾਨਾਂ ਬੰਦ ਰੱਖੀਆਂ। ਮੁਸਲਿਮ ਸਮੁਦਾਇ ਦੇ ਨੇਤਾਵਾਂ ਨੇ ਵੀਰਵਾਰ ਨੂੰ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਦੋਸ਼ੀ ਦੀ ਲਾਸ਼ ਨੂੰ ਜ਼ਿਲੇ ਦੇ ਕਬਰੀਸਤਾਨ 'ਚ ਜਗ੍ਹਾ ਨਹੀਂ ਦਿੱਤੀ ਜਾਵੇਗੀ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੰਜ ਦਿਨ ਦੀ ਰਿਮਾਂਡ 'ਤੇ ਭੇਜਿਆ ਹੈ। ਹਸਪਤਾਲ 'ਚ ਬੱਚੀ ਇਸ ਸਮੇਂ ਜ਼ਿੰਦਗੀ ਦੀ ਜੰਗ ਲੜ ਰਹੀ ਹੈ।
7 ਸਾਲ ਦੀ ਬੱਚੀ ਨਾਲ ਮੰਗਲਵਾਰ ਨੂੰ ਸਕੂਲ ਤੋਂ ਕਿਡਨੈਪ ਕਰਕੇ ਬਲਾਤਕਾਰ ਕੀਤਾ। ਇਸ ਦੇ ਬਾਅਦ ਦੋਸ਼ੀ ਨੇ ਬੱਚੀ 'ਤੇ ਹਮਲਾ ਕੀਤਾ। ਉਸ ਦਾ ਪ੍ਰਾਈਵੇਟ ਪਾਰਟਸ ਨੂੰ ਨੁਕਸਾਲ ਪਹੁੰਚਾਇਆ। ਗਲਾ ਵੱਢ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਮੰਗਲਵਾਰ ਨੂੰ ਸਕੂਲ ਤੋਂ ਗਾਇਬ ਹੋਈ ਸੀ।
ਮੀਡੀਆ ਰਿਪੋਰਟ ਮੁਤਾਬਕ ਬੱਚੀ ਨਾਲ ਇਸ ਹੱਦ ਤੱਕ ਹੈਵਾਨੀਅਤ ਕੀਤੀ ਗਈ ਡਾਕਟਰਾਂ ਦੀ ਰੂਹ ਕੰਬ ਗਈ। ਡਾਕਟਰਾਂ ਨੇ ਦੱਸਿਆ ਕਿ ਹਸਪਤਾਲ 'ਚ ਭਰਤੀ ਪੀੜਤਾ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੀ ਹੈ। ਵੀਰਵਾਰ ਨੂੰ ਉਸ ਦੇ ਸਰੀਰ ਨੇ ਕਈ ਸਰਜਰੀਆਂ ਨੂੰ ਝੇਲਿਆ। ਉਸ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ, ਜਿਸ ਨਾਲ ਉਸ ਦੇ ਸਰੀਰ 'ਤੇ ਡੂੰਘੇ ਜ਼ਖਮ ਹੋ ਗਏ।
ਮੰਦਸੌਰ ਦੇ ਵਿਧਾਇਕ ਯਸ਼ਪਾਲ ਸਿੰਘ ਸਿਸੌਦੀਆ ਨੇ ਦੱਸਿਆ ਕਿ ਮੁੱਖਮੰਤਰੀ ਸ਼ਿਵਰਾਜ ਚੌਹਾਨ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਘਟਨਾ ਦੀ ਪੂਰੀ ਜਾਂਚ ਅਤੇ ਟ੍ਰਾਇਲ ਦੇ ਆਦੇਸ਼ ਦਿੱਤੇ ਹਨ। ਸ਼ਿਵਰਾਜ ਨੇ ਦੱਸਿਆ ਕਿ ਪੀੜਤਾ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ 'ਚ ਜਲਦੀ ਸੁਣਵਾਈ ਹੋਵੇਗੀ ਅਤੇ ਅਪਰਾਧੀ ਨੂੰ ਅਪਰਾਧ ਲਈ ਮਰਨ ਤੱਕ ਫਾਂਸੀ 'ਤੇ ਲਟਕਾਇਆ ਜਾਣਾ ਚਾਹੀਦਾ ਹੈ।
ਪੁਲਵਾਮਾ 'ਚ ਸੁਰੱਖਿਆ ਫੋਰਸ ਨੇ ਅੱਤਵਾਦੀਆਂ ਨੂੰ ਘੇਰਿਆ, ਮੁਕਾਬਲਾ ਜਾਰੀ
NEXT STORY