ਨਵੀਂ ਦਿੱਲੀ - ਦਿੱਲੀ ਵਿਚ ਇਕ ਵਿਅਕਤੀ ਨੇ ਸ਼ਰਾਬ ਪੀਣ ਨੂੰ ਲੈ ਕੇ ਪਤਨੀ ਨਾਲ ਹੋਈ ਬਹਿਸ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਵਿਨੋਦ ਕੁਮਾਰ ਨਾਂ ਦੇ ਇਸ ਵਿਅਕਤੀ ਦੀ ਪਤਨੀ ਪ੍ਰਿਯਾ ਨਾਲ ਸ਼ਰਾਬ ਪੀਣ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਦੇ ਮਗਰੋਂ ਵਿਨੋਦ ਨੇ ਉਸ ਦੀ ਹੱਤਿਆ ਕਰ ਦਿੱਤੀ। ਘਟਨਾ ਮੰਗਲਵਾਰ ਰਾਤ 9 ਵਜੇ ਦੇ ਲਗਭਗ ਪੂਰਬੀ ਦਿੱਲੀ ਦੇ ਮਿਯੂਰ ਵਿਹਾਰ ਇਲਾਕੇ ਵਿਚ ਵਾਪਰੀ। ਵਿਨੋਦ ਦੇ ਕਿਰਾਏ ਦੇ ਘਰ ਦੀ ਮਾਲਕਣ ਜ਼ੁਬੈਦਾ ਬੇਗਮ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਸ ਨੇ ਦੱਸਿਆ ਕਿ ਵਿਨੋਦ ਨੇ ਬੇਸਬਾਲ ਨਾਲ ਆਪਣੀ ਪਤਨੀ 'ਤੇ ਹਮਲਾ ਕੀਤਾ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਿਨੋਦ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈŒ। ਉਹ ਫਰਾਰ ਹੈ।
ਸੀ. ਟੀ. ਈ. ਟੀ. ਪ੍ਰੀਖਿਆ 'ਚ ਸਿਰਫ 2.8 ਫੀਸਦੀ ਉਮੀਦਵਾਰ ਪਾਸ
NEXT STORY