ਚੰਡੀਗੜ੍ਹ- ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ 'ਚ ਉਨ੍ਹਾਂ ਉਮੀਦਵਾਰਾਂ ਦੀ ਗਿਣਤੀ ਬਹੁਤ ਘੱਟ ਹੈ, ਜਿਨਾਂ 'ਤੇ ਅਪਰਾਧਕ ਮਾਮਲੇ ਦਰਜ ਹਨ ਪਰ ਇਸ ਦੇ ਉਲਟ ਹੀ ਇਸ ਵਾਰ ਦੀਆਂ ਚੋਣਾਂ ਵਿਚ ਕਰੋੜਪਤੀ ਉਮੀਦਵਾਰਾਂ ਦੀ ਗਿਣਤੀ ਜ਼ਰੂਰ ਵਧੀ ਹੈ।
ਕਿਹਾ ਜਾ ਰਿਹਾ ਹੈ ਕਿ ਸੂਬੇ ਵਿਤ 90 ਫੀਸਦੀ ਉਮੀਦਵਾਰ ਕਰੋੜਪਤੀ ਹਨ। ਅਜਿਹੇ ਵਿਚ ਅਜਿਹੇ ਉਮੀਦਵਾਰ ਵੀ ਇਸ ਵਾਰ ਚੋਣ ਮੈਦਾਨ ਵਿਚ ਹਨ, ਜਿਨਾਂ ਦੇ ਅਕਾਊਂਟ ਵਿਚ ਸਿਰਫ 500 ਰੁਪਏ ਹਨ। ਉਨ੍ਹਾਂ ਦਾ ਨਾਂ ਹੈ ਰੰਜੀਤਾ ਕੌਸ਼ਿਕ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲੜਨ ਲਈ ਬੈਂਕ 'ਚ 500 ਰੁਪਏ ਜਮ੍ਹਾਂ ਕਰਵਾਏ ਹਨ। ਉਨ੍ਹਾਂ ਨੇ ਪਾਨੀਪਤ ਵਿਚ ਸਮਾਲਖਾ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਆਪਣਾ ਨਾਮਜ਼ਦਗੀ ਪੱਤਰ ਦਾਇਰ ਕੀਤਾ ਹੈ, ਜੋ ਦਸਤਾਵੇਜ਼ ਉਨ੍ਹਾਂ ਵਲੋਂ ਜਮਾਂ ਕਰਵਾਏ ਗਏ ਹਨ ਉਨ੍ਹਾਂ ਮੁਤਾਬਕ ਚੋਣਾਂ ਵਿਚ ਜਿੰਨੇ ਵੀ ਉਮੀਦਵਾਰ ਹਨ, ਉਨ੍ਹਾਂ 'ਚੋਂ ਉਹ ਸਭ ਤੋਂ ਗਰੀਬ ਉਮੀਦਵਾਰਾਂ 'ਚੋਂ ਇਕ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰਫ 500 ਰੁਪਏ ਨਕਦ ਸਨ, ਜਿਸ ਨੂੰ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਬੈਂਕ ਖਾਤਾ ਖੋਲਣ ਲਈ ਵਰਤੋਂ 'ਚ ਲਿਆਂਦਾ ਹੈ। ਬਸ ਇਨ੍ਹਾਂ ਹੀ ਨਹੀਂ, ਰੰਜੀਤਾ ਕੋਲ ਆਪਣਾ ਸੈਲਫੋਨ ਵੀ ਨਹੀਂ ਹੈ। ਦਸਤਾਵੇਜ਼ ਵਿਚ ਉਨ੍ਹਾਂ ਨੇ ਆਪਣੇ ਭਰਾ ਦਾ ਸੈਲਫੋਨ ਦਾ ਨੰਬਰ ਦਿੱਤਾ ਹੈ। ਰੰਜੀਤਾ ਪਾਨੀਪਤ ਵਿਚ ਜ਼ਿਲਾ ਪ੍ਰੀਸ਼ਦ ਦੀ ਸਾਬਕਾ ਮੈਂਬਰ ਹੈ ਅਤੇ ਸੋਸ਼ਲ ਵਰਕਰ ਦੇ ਰੂਪ ਵਿਚ ਕੰਮ ਕਰਦੀ ਹੈ। ਖਾਸ ਕਰ ਕੇ ਉਹ ਔਰਤਾਂ ਅਤੇ ਬੱਚਿਆਂ ਨਾਲ ਸੰਬੰਧਤ ਮੁੱਦਿਆਂ ਨੂੰ ਉਠਾਉਂਦੀ ਹੈ।
ਲਓ ਜੀ, ਪੜ੍ਹਾਉਣ ਵਾਲੇ ਖੁਦ ਹੀ ਹੋ ਗਏ ਫੇਲ!
NEXT STORY