ਨਵੀਂ ਦਿੱਲੀ-ਅਜਿਹਾ ਕਿਹਾ ਜਾਂਦਾ ਹੈ ਕਿ ਅਧਿਆਪਕ ਦੇਸ਼ ਦੇ ਨਿਰਮਾਤਾ ਤਿਆਰ ਕਰਦੇ ਹਨ। ਸ਼ਾਇਦ ਇਸ ਕਰਕੇ ਹੀ ਇਕ ਅਧਿਆਪਕ ਲਈ ਪੜ੍ਹਾਈ ਜਾਣ ਵਾਲੀ ਹਰ ਪੜ੍ਹਾਈ ਦਾ ਬਹੁਤ ਚੰਗੀ ਤਰ੍ਹਾਂ ਗਿਆਨ ਹੋਣਾ ਜ਼ਰੂਰੀ ਹੈ ਪਰ ਹਾਲ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੜ੍ਹਾਉਣ ਵਾਲੇ ਅਧਿਆਪਕ ਹੀ ਫੇਲ ਹੋ ਗਏ।
ਸੀ. ਬੀ. ਐੱਸ. ਈ. ਵਲੋਂ ਜਾਰੀ ਕੀਤੀ ਸੀ. ਟੀ. ਈ. ਟੀ. ਦੇ ਤਾਜ਼ਾ ਨਤੀਜਿਆਂ 'ਚ 95 ਫੀਸਦੀ ਅਧਿਆਪਕ ਅਜਿਹੇ ਹਨ, ਜੋ ਇਸ ਟੈਸਟ 'ਚ ਫੇਲ ਹੋ ਗਏ ਹਨ। ਸੀ. ਬੀ. ਐੱਸ. ਈ. ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਦੁੱਖ ਵਾਲੀ ਗੱਲ ਹੈ ਕਿ ਇਹ ਨਤੀਜਾ ਨਿਰਾਸ਼ਾ ਜਨਕ ਹੈ ਅਤੇ ਸਾਨੂੰ ਦੱਸਦਾ ਹੈ ਕਿ ਬੀ. ਐੱਡ. ਦੀ ਸਿੱਖਿਆ ਦੇ ਸਾਡੇ ਇੱਥੇ ਕੀ ਹਾਲਾਤ ਹਨ।
ਜਾਣਕਾਰੀ ਮੁਤਾਬਕ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ (ਸੀ. ਟੀ. ਈ. ਟੀ.) ਦੇ ਪੇਪਰ-2 'ਚ ਬੈਠਣ ਦੀ ਸ਼ਰਤ ਹੈ ਕਿ ਉਮੀਦਵਾਰ ਨੇ ਘੱਟੋ-ਘੱਟ ਬੀ. ਐੱਡ ਪਾਸ ਕਰ ਲਈ ਹੋਵੇ ਜਾਂ ਫਿਰ ਬੀ. ਐੱਡ ਦੀ ਪੜ੍ਹਾਈ ਪੂਰੀ ਕੀਤੀ ਹੈ। ਪੇਪਰ-2 'ਚ 6ਵੀਂ ਤੋਂ 8ਵੀਂ ਜਮਾਤ ਦੇ ਅਧਿਆਪਕ ਬਣਨ ਲਈ ਜ਼ਰੂਰੀ ਹੈ। ਪੇਪਰ-2 'ਚ 4 ਲੱਖ, 59 ਹਜ਼ਾਰ ਉਮੀਦਵਾਰ ਸ਼ਾਮਲ ਹੋਏ ਸਨ ਪਰ ਕਰੀਬ 3 ਫੀਸਦੀ ਉਮੀਦਵਾਰ ਹੀ ਕੁਆਲੀਫਾਈ ਹੋ ਸਕੇ ਹਨ। ਕੁਆਲੀਫਾਈ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ 12 ਹਜ਼ਾਰ, 843 ਹੈ।
ਦੂਜੇ ਪਾਸੇ ਸਤੰਬਰ 'ਚ ਦੇਸ਼ ਭਰ 'ਚ ਹੋਏ ਸੀ. ਟੀ. ਈ. ਟੀ. ਦੇ ਪੇਪਰ-1 'ਚ 2 ਲੱਖ, 6 ਹਜ਼ਾਰ ਉਮੀਦਵਾਰ ਸ਼ਾਮਲ ਹੋਏ ਸਨ ਪਰ ਪੇਪਰ ਪਾਸ ਕਰਨ ਵਾਲੇ ਉਮੀਦਵਾਰ ਸਿਰਫ 24 ਹਜ਼ਾਰ ਹਨ ਮਤਲਬ ਕਿ ਸਿਰਫ 12 ਫੀਸਦੀ ਉਮੀਦਵਾਰ ਹੀ ਪਾਸ ਹੋ ਸਕੇ ਹਨ।
ਏਸ਼ੀਆ ਦੇ ਕਬੱਡੀ ਚੈਂਪੀਅਨ ਗੁਰਪ੍ਰੀਤ ਕਾਜ਼ੀ ਦਾ ਪਿੰਡ ਪੁੱਜਣ 'ਤੇ ਸ਼ਾਹੀ ਸੁਆਗਤ
NEXT STORY