ਜਲੰਧਰ-ਹੁਣ ਸ਼ਹਿਰ 'ਚ ਰਹਿਣ ਵਾਲੇ ਲੋਕਾਂ ਨੂੰ ਦੁੱਧ ਸੰਬੰਧੀ ਕੋਈ ਸਮੱਸਿਆ ਨਹੀਂ ਆਵੇਗੀ ਕਿਉਂਕਿ ਉਨ੍ਹਾਂ ਨੂੰ ਏ. ਟੀ. ਐੱਮ. ਰਾਹੀਂ ਹੁਣ 24 ਘੰਟੇ ਦੁੱਧ ਮਿਲ ਸਕੇਗਾ। ਪੰਜਾਬ ਦੇ 6000 ਤੋਂ ਵਧੇਰੇ ਕਿਸਾਨਾਂ ਵਲੋਂ ਬਣਾਈ ਗਈ ਪ੍ਰੋਗੈਸਿਵ ਡੇਅਰੀ ਫਾਰਮਰਜ਼ ਮਿਲਕ ਏ. ਟੀ. ਐੱਮ. ਸੇਵਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੇ ਚੱਲਦਿਆਂ ਹਰ ਸਮੇਂ ਦੁੱਧ ਮਿਲ ਸਕੇਗਾ।
ਏ. ਟੀ. ਐੱਮ. ਸੇਵਾ ਬਾਰੇ ਪੀ. ਡੀ. ਏ. ਐੱਫ. ਦੇ ਪ੍ਰਧਾਨ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਸਿਸਟਮ ਨਾਲ ਉਨ੍ਹਾਂ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ, ਜੋ ਕਈ ਘੰਟਿਆਂ ਤੱਕ ਕੰਮ ਕਰਦੇ ਹਨ ਅਤੇ ਰਾਤ ਨੂੰ ਘਰ ਆਉਂਦੇ ਸਮੇਂ ਦੁੱਧ ਦੀਆਂ ਸਭ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਇਹ ਲੋਕ ਹੁਣ ਏ. ਟੀ. ਐਮ. 'ਚੋਂ ਦੁੱਧ ਲੈ ਸਕਣਗੇ।
ਹਰਿਆਣਾ ਚੋਣਾਂ : ਇਕ ਉਮੀਦਵਾਰ ਜੋ ਲੜ ਰਹੀ ਹੈ 500 ਰੁਪਏ 'ਚ ਚੋਣ
NEXT STORY