ਫਾਜ਼ਿਲਕਾ- ਪੰਜਾਬ ਦੇ ਫਾਜ਼ਿਲਕਾ, ਮੁਕਤਸਰ ਅਤੇ ਮਲੋਟ ਦੇ ਐੱਸ. ਬੀ. ਆਈ., ਸੀ. ਬੀ. ਆਈ. ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਏ. ਟੀ. ਐੱਮ. ਤੋਂ ਹੋਈ ਇਕ ਕਰੋੜ 15 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਫਾਜ਼ਿਲਕਾ ਪੁਲਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ 4 ’ਚੋਂ 2 ਲੋਕ ਪੰਜਾਬੀ ਫਿਲਮ ‘ਕਿੰਨਾ ਕਰਦੇ ਹਾਂ ਪਿਆਰ’ ਦੇ ਨਿਰਦੇਸ਼ਕ ਹਨ ਜੋ ਬੈਂਕ ਦੇ ਏ. ਟੀ. ਐੱਮ. ’ਚ ਪੈਸੇ ਭਰਨ ਦਾ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦੁੱਗਣੇ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਕਰੋੜਾਂ ਰੁਪਏ ਠੱਗ ਕੇ ਪੰਜਾਬੀ ਫਿਲਮਾਂ ਸ਼ੂਟ ਕਰ ਰਹੇ ਸਨ।
ਇਨ੍ਹਾਂ ’ਚੋਂ ਚੋਰੀ ਦੇ ਰੁਪਿਆਂ ਨਾਲ ਬਣਾਈ ਗਈ ਪੰਜਾਬੀ ਫਿਲਮ ਦਾ ਮਾਸਟਰ ਪ੍ਰਿੰਟ, ਤਿੰਨ ਗੱਡੀਆਂ ਅਤੇ 44 ਲੱਖ ਰੁਪਏ ਦੀ ਨਕਦ ਰਾਸ਼ੀ ਬਰਾਮਦ ਹੋਈ ਹੈ, ਜਦੋਂ ਕਿ ਇਨ੍ਹਾਂ ਦਾ ਇਕ ਸਾਥੀ ਅਜੇ ਫਰਾਰ ਹੈ। ਦਰਅਸਲ ਤਰਨਤਾਰਨ ਦੇ ਰਹਿਣ ਵਾਲੇ ਫਿਲਮ ਨਿਰਦੇਸ਼ਕ ਸੁਖਬੀਰ ਢੋਡੀਆ ਵੱਲੋਂ ਇਹ ਫਿਲਮ ਬਣਾਈ ਜਾ ਰਹੀ ਸੀ ਪਰ ਰੁਪਿਆਂ ਦੀ ਕਮੀ ਕਾਰਨ ਉਸ ਨੇ ਇਹ ਫਿਲਮ ਮੁਕਤਸਰ ਦੇ ਰਹਿਣ ਵਾਲੇ 2 ਭਰਾਵਾਂ ਨੂੰ ਵੇਚ ਦਿੱਤੀ, ਜਿਨ੍ਹਾਂ ਨੇ ਆਪਣੇ ਸ਼ਾਤਰ ਦਿਮਾਗ ਦੀ ਵਰਤੋਂ ਕਰਦੇ ਹੋਏ ਇਕ ਸਾਲ ’ਚ ਬੈਂਕ ਦੇ ਮਨੀ ਲੋਡਰਜ਼ ਰਾਹੀਂ ਇਹ ਰੁਪਏ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹੁਣ ਇਸ ਮਾਮਲੇ ਨੇ ਬੈਂਕਾਂ ਦੇ ਪ੍ਰਬੰਧਕਾਂ ’ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਹਰਿਆਣਾ 'ਚ ਖੁੱਭੀ ਸਰਕਾਰ, ਪੰਜਾਬ 'ਚ ਕਿਸਾਨ ਖੱਜਲ-ਖੁਆਰ
NEXT STORY