ਜਲੰਧਰ-ਇਨ੍ਹੀਂ ਦਿਨੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਮੰਤਰੀ ਮੰਡਲ ਹਰਿਆਣਾ ਚੋਣਾਂ 'ਚ ਖੁੱਭਿਆ ਹੋਇਆ ਹੈ, ਜਿਸ ਕਾਰਨ ਝੋਨੇ ਦਾ ਸੀਜ਼ਨ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਇਨ੍ਹਾਂ ਕਿਸਾਨਾਂ ਦੀ ਸੁਣਨ ਵਾਲਾ ਕੋਈ ਨਹੀਂ ਹੈ। ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਦੀ ਝੋਨੇ ਦੀ ਫਸਲ ਪੱਕ ਕੇ ਮੰਡੀਆਂ 'ਚ ਪਹੁੰਚ ਚੁੱਕੀ ਹੈ ਪਰ ਜ਼ਿਆਦਾਤਰ ਮੰਡੀਆਂ 'ਚੋਂ ਸਰਕਾਰੀ ਏਜੰਸੀਆਂ ਅਜੇ ਤੱਕ ਗਾਇਬ ਹਨ। ਬਹੁਤ ਸਾਰੇ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਦਬਾਅ ਹੇਠ ਦੱਬੇ ਹੋਏ ਹਨ ਪਰ ਸਰਕਾਰ ਦੀ ਇਨ੍ਹਾਂ ਕਿਸਾਨਾਂ ਵੱਲ ਬੇਰੁਖੀ ਉਨ੍ਹਾਂ ਨੂੰ ਹੋਰ ਪੇਰਸ਼ਾਨ ਕਰ ਰਹੀ ਹੈ। ਝੋਨੇ ਦੀ ਖਰੀਦ ਨਾ ਹੋ ਸਕਣ ਕਾਰਨ ਕਿਸਾਨ ਸੋਚੀਂ ਪੈਣ ਨੂੰ ਮਜ਼ਬੂਰ ਹਨ ਕਿ ਉਹ ਕਿਵੇਂ ਆਪਣੀ ਫਸਲ ਤੋਂ ਲਾਭ ਲੈ ਸਕਣਗੇ।
ਫਰੀਡਮ ਫਾਈਟਰ ਪਰਿਵਾਰ ਦੇ ਗੁਰਨਾਮ ਸਿੰਘ ਚਾਂਦਪੁਰੀ ਨੇ ਕਿਸਾਨਾਂ ਦੀ ਹਮਦਰਦ ਪੰਜਾਬ ਦੀ ਬਾਦਲ ਸਰਕਾਰ ਨੂੰ ਕਿਹਾ ਹੈ ਕਿ ਸਰਕਾਰੀ ਅਫਸਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਕਿ ਮੰਡੀਆਂ ਵਿਚ ਆਪਣਾ ਝੋਨਾ ਲੈ ਕੇ ਆ ਰਹੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ।
ਜਲੰਧਰ : ਹੁਣ ਏ. ਟੀ. ਐੱਮ. 'ਚੋਂ 24 ਘੰਟੇ ਨਿਕਲੇਗਾ ਦੁੱਧ!
NEXT STORY