ਸਲਫਾਸ ਦੀਆਂ ਗੋਲੀਆਂ ਖਾ ਖੁਦ ਬਾਈਕ ਚਲਾ ਕੇ ਪੁੱਜਾ ਹਸਪਤਾਲ
ਸ਼ਾਹਕੋਟ/ਜਲੰਧਰ-ਪੁੱਤ ਦੀ ਮੌਤ ਦਾ ਜਿੰਨਾ ਗਮ ਉਸ ਦੀ ਮਾਂ ਨੂੰ ਸੀ, ਉਂਨਾ ਹੀ ਉਸ ਦੀ ਪਤਨੀ ਨੂੰ ਵੀ ਸੀ ਪਰ ਸੱਸ ਨੇ ਆਪਣੀ ਨੂੰਹ ਦੀਆਂ ਭਾਵਨਾਵਾਂ ਨੂੰ ਨਾ ਸਮਝਦੇ ਹੋਏ ਉਸ ਨੂੰ ਆਖਰੀ ਵਾਰ ਵੀ ਮਰੇ ਹੋਏ ਪਤੀ ਦਾ ਚਿਹਰਾ ਨਹੀਂ ਦੇਖਣ ਦਿੱਤਾ। ਜਦੋਂ ਹਸਪਤਾਲ 'ਚ ਉਸ ਦੀ ਨੂੰਹ ਆਪਣੇ ਮ੍ਰਿਤਕ ਪਤੀ ਦਾ ਚਿਹਰਾ ਦੇਖਣ ਲਈ ਅੰਦਰ ਗਈ ਤਾਂ ਸੱਸ ਨੇ ਉਸ ਨੂੰ ਬਾਹੋਂ ਫੜ੍ਹ ਕੇ ਬਾਹਰ ਕੱਢ ਦਿੱਤਾ। ਸੱਸ ਦਾ ਕਹਿਣਾ ਸੀ ਕਿ ਉਸ ਦਾ ਬੇਟਾ ਨੂੰਹ ਤੋਂ ਪਰੇਸ਼ਾਨ ਹੋ ਕੇ ਹੀ ਮਰਿਆ ਹੈ।
ਜਾਣਕਾਰੀ ਮੁਤਾਬਕ ਮੂਲ ਰੂਪ 'ਚ ਭੋਗਪੁਰ ਦੇ ਰਹਿਣ ਵਾਲਾ ਹਰਦੀਪ ਸਿੰਘ ਸਰਕਾਰੀ ਸਕੂਲ 'ਚ ਟੀਚਰ ਸੀ। ਉਸ ਦੇ ਬੁੱਧਵਾਰ ਨੂੰ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਖੁਦ ਬਾਈਕ ਚਲਾ ਕੇ ਹਸਪਤਾਲ ਪਹੁੰਚ ਗਿਆ, ਜਿੱਥੋਂ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ 'ਚ ਉਸ ਦੀ ਮਾਂ ਅਤੇ ਪਤਨੀ ਦੋਵੇਂ ਪਹੁੰਚ ਗਈਆਂ। ਦੋਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਹਰਦੀਪ ਦੀ ਮਾਂ ਦਾ ਕਹਿਣਾ ਸੀ ਹਰਦੀਪ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਹੀ ਸੁਸਾਈਡ ਕੀਤਾ ਹੈ।
ਜਦੋਂ ਕਿ ਹਰਦੀਪ ਦੀ ਪਤਨੀ ਬਾਹਰ ਆਪਣੀ ਬੱਚੀ ਨਾਲ ਬਾਰਸ਼ 'ਚ ਹੀ ਬੈਠੀ ਰਹੀ ਅਤੇ ਵਾਰ-ਵਾਰ ਬੇਹੋਸ਼ ਹੋ ਰਹੀ ਸੀ। ਉਸ ਨੂੰ ਦੁਕਾਨਦਾਰਾਂ ਨੇ ਚਾਹ ਪਿਲਾਈ ਅਤੇ ਹਸਪਤਾਲ ਭਰਤੀ ਕਰਾਇਆ। ਜਦੋਂ ਉਹ ਆਪਣੇ ਮ੍ਰਿਤਕ ਪਤੀ ਦਾ ਚਿਹਰਾ ਦੇਖਣ ਹਸਪਤਾਲ ਦੇ ਅੰਦਰ ਗਈ ਤਾਂ ਉਸ ਦੀ ਸੱਸ ਪੁੱਤ ਦੀ ਮੌਤ ਦਾ ਜ਼ਿੰਮੇਵਾਰ ਉਸ ਨੂੰ ਦੱਸਣ ਲੱਗੀ ਅਤੇ ਬਾਹੋਂ ਫੜ੍ਹ ਕੇ ਬਾਹਰ ਕੱਢ ਦਿੱਤਾ। ਇਸ ਤਰਾਂ ਜੀਊਣ-ਮਰਨ ਦੀਆਂ ਕਸਮਾਂ ਖਾਣ ਵਾਲੇ ਪਤੀ ਦਾ ਆਖਰੀ ਵਾਰ ਚਿਹਰਾ ਵੀ ਨਾ ਦੇਖ ਸਕੀ।
ਸੱਸ ਦਾ ਕਹਿਣਾ ਸੀ ਕਿ ਉਸ ਦੀ ਨੂੰਹ ਨੇ ਹੀ ਉਸ ਦੇ ਪੁੱਤਰ ਨੂੰ ਮਰਨ ਲਈ ਮਜ਼ਬੂਰ ਕੀਤਾ ਹੈ, ਜਦੋਂ ਦੂਜੇ ਪਾਸੇ ਜਸਬੀਰ ਦੀ ਮਾਂ ਦਾ ਕਹਿਣਾ ਹੈ ਕਿ ਹਰਦੀਪ ਦੀ ਮਾਂ ਨੇ ਆਪਣੀ ਸਾਰੀ ਜਾਇਦਾਦ ਆਪਣੀ ਬੇਟੀ ਦੇ ਨਾਂ ਕਰ ਦਿੱਤੀ ਸੀ, ਜਿਸ ਕਾਰਨ ਹਰਦੀਪ ਪਰੇਸ਼ਾਨ ਰਹਿੰਦਾ ਸੀ ਅਤੇ ਇਸੇ ਪਰੇਸ਼ਾਨੀ ਕਾਰਨ ਉਹ ਬੁੱਧਵਾਰ ਨੂੰ ਜਸਬੀਰ ਨਾਲ ਨਾਰਾਜ਼ ਹੋ ਕੇ ਘਰੋਂ ਚਲਾ ਗਿਆ ਅਤੇ ਫਿਰ ਉ ਦੀ ਮੌਤ ਦੀ ਸੂਚਨਾ ਆਈ।
ਸੋਢਲ ਮੇਲੇ 'ਚੋਂ ਪ੍ਰੇਮੀ ਨਾਲ ਦੌੜੀ ਕੁੜੀ ਮੁੰਬਈ ਤੋਂ ਮਿਲੀ
NEXT STORY