ਜਲੰਧਰ (ਸੁਧੀਰ)-ਸ਼ਹਿਰ 'ਚ ਪਿਛਲੇ ਦਿਨੀਂ ਸ਼੍ਰੀ ਸਿੱਧ ਬਾਬਾ ਸੋਢਲ ਦੇ ਮੇਲੇ 'ਚੋਂ ਆਪਣੇ ਪ੍ਰੇਮੀ ਨਾਲ ਫਰਾਰ ਹੋਈ ਕੁੜੀ ਨੂੰ ਪੁਲਸ ਨੇ ਮੁੰਬਈ ਤੋਂ ਬਰਾਮਦ ਕਰ ਲਿਆ ਹੈ ਅਤੇ ਹੁਣ ਉਸ ਨੂੰ ਜਲੰਧਰ ਲਿਆਂਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੋਢਲ ਦੇ ਮੇਲੇ 'ਚ ਉਕਤ ਕੁੜੀ ਆਪਣੇ ਪ੍ਰੇਮੀ ਸਮੇਤ ਫਰਾਰ ਹੋ ਗਈ ਸੀ।
ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਦੇ ਕਹਿਣ 'ਤੇ ਪੁਲਸ ਨੇ ਉਕਤ ਲੜਕੇ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਕੁੜੀ ਦੀ ਭਾਲ ਕਰ ਰਹੀ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁੜੀ ਨੂੰ ਉਸ ਦਾ ਪ੍ਰੇਮੀ ਮੁੰਬਈ ਭਜਾ ਕੇ ਲੈ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰਕੇ ਉਕਤ ਕੁੜੀ ਨੂੰ ਬਰਾਮਦ ਕਰ ਲਿਆ ਹੈ ਅਤੇ ਹੁਣ ਉਸ ਨੂੰ ਜਲੰਧਰ ਲਿਆਂਦਾ ਜਾ ਰਿਹਾ ਹੈ।
ਨਾਬਾਲਗ ਭਾਣਜੀ ਦਾ ਵਿਆਹ ਕਰਵਾਉਣ ਵਾਲੇ ਮਾਮਾ-ਮਾਮੀ ਸਮੇਤ 3 ਨਾਮਜ਼ਦ
NEXT STORY