ਜਲੰਧਰ-ਭਾਰਤ 'ਚ ਕਬੱਡੀ ਮੈਚ ਖੇਡਣ ਆਏ ਅਮਰੀਕੀ ਖਿਡਾਰੀ ਦੇ ਜ਼ਖਮੀ ਹੋਣ ਤੋਂ ਬਾਅਦ ਜਲੰਧਰ ਦੇ ਅਪੈਕਸ ਹਸਪਤਾਲ 'ਚ ਉਸ ਦਾ ਗਿੱਟਾ ਅਤੇ ਲੱਤ ਦੀ ਹੱਡੀ ਟੁੱਟ ਗਈ ਅਤੇ ਇਸ ਤੋਂ ਬਾਅਦ ਡਾ. ਗੋਇਲ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਜਾਣਕਾਰੀ ਮੁਤਾਬਕ ਕੈਲੀਫੋਰਨੀਆ ਅਮਰੀਕਾ ਦੇ ਰਹਿਣ ਵਾਲਾ ਜਿਸਸ ਚਾਵੇਜ 18 ਸਤੰਬਰ ਨੂੰ ਮੀਰੀ ਪੀਰੀ ਕਬੱਡੀ ਫੈਡਰੇਸ਼ਨ ਵਲੋਂ ਦਸੂਹਾ ਦੇ ਨੇੜੇ ਪਿੰਡ ਘਸੀਟਪੁਰ 'ਚ ਫ੍ਰੈਂਡਲੀ ਮੈਚ ਖੇਡ ਰਿਹਾ ਸੀ। ਇਸ ਦੌਰਾਨ ਮਾਲਵਾ ਦੇ ਮੋਗੀ ਦੀ ਟੀਮ ਦੇ ਮਨਪ੍ਰੀਤ ਸਿੰਘ ਪੇਟਾ ਨੇ ਕੈਂਚੀ ਮਾਰ ਕੇ ਉਸ ਨੂੰ ਡਿਗਾ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸ ਦੇ ਗਿੱਟੇ 'ਤੇ ਕਾਫੀ ਸੱਟ ਲੱਗੀ ਅਤੇ ਉਸ ਦੀ ਲੱਤ ਦੀ ਹੱਡੀ ਟੁੱਟ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਉਸ ਦਾ ਕਹਿਣਾ ਹੈ ਕਿ ਜਲੰਧਰ 'ਚ ਡਾ. ਗੋਇਲ ਦੇ ਇਲਾਜ ਨਾਲ ਉਸ ਨੂੰ ਕਾਫੀ ਰਾਹਤ ਮਿਲੀ ਹੈ।
ਬੀ. ਐੱਸ. ਐੱਫ. ਨੇ ਕੀਤਾ ਪੰਜਾਬ ਸਰਹੱਦ ’ਤੇ ਅਲਰਟ (ਵੀਡੀਓ)
NEXT STORY