ਬਠਿੰਡਾ— ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਤਿੰਨ ਯੂਨਿਟ ਕੋਲੇ ਦੀ ਕਮੀ ਕਾਰਨ ਬੰਦ ਹੋ ਗਏ, ਜਦੋਂਕਿ ਗੁਰੂ ਹੋਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਵੀ ਤਿੰਨ ਯੂਨਿਟ ਕੋਲੇ ਦੀ ਕਮੀ ਨਾਲ ਬੰਦ ਹੋ ਗਏ। ਇਨ੍ਹਾਂ ਥਰਮਲ ਪਲਾਟਾਂ ਕੋਲ ਹੁਣ ਸਿਰਫ ਦੋ ਦਿਨ ਦਾ ਕੋਲਾ ਹੀ ਬਚਿਆ ਹੈ ਜਿਸ ਕਾਰਨ ਇਕ-ਇਕ ਹੀ ਯੂਨਿਟ ਨੂੰ ਚਲਾਇਆ ਜਾ ਰਿਹਾ ਹੈ। ਅਧਿਕਾਰੀ ਜਲਦੀ ਹੀ ਕੋਲਾ ਆਉਣ ਦੀ ਗੱਲ ਕਰ ਰਹੇ ਹਨ। ਬਠਿੰਡਾ ਥਰਮਲ ਪਲਾਂਟ ਬੰਦ ਹੋਣ ਨਾਲ ਪੰਜਾਬ 'ਚ ਬਿਜਲੀ ਸੰਕਟ ਗਹਿਰਾ ਸਕਦਾ ਹੈ।
ਬਠਿੰਡਾ ਥਰਮਲ ਪਲਾਂਟ ਦੇ 4 ਯੂਨਿਟ 460 ਮੈਗਵਾਟ ਦੇ ਹਨ ਜਿਨ੍ਹਾਂ 'ਚੋਂ 1 ਨੰਬਰ ਯੂਨਿਟ ਚੱਲ ਰਿਹਾ ਹੈ ਜੋ 110 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ ਜਦੋਂਕਿ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ 4 ਯੂਨਿਟ 920 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਦੇ ਹਨ, ਜਿਨ੍ਹਾਂ 'ਚੋਂ 1 ਨੰਬਰ ਯੂਨਿਟ ਹੀ ਚੱਲ ਰਿਹਾ ਹੈ ਜੋ ਕਿ 210 ਮੈਗਾਵਾਟ ਬਿਜਲੀ ਦੇ ਰਿਹਾ ਹੈ। ਜੇਕਰ ਕੋਲਾ ਨਾ ਪੁੱਜਿਆ ਤਾਂ ਲੋਕਾਂ ਨੂੰ ਪਰੇਸ਼ਾਨੀ ਝੇਲਣੀ ਪਵੇਗੀ।
ਵੱਡਿਆਂ ਘਰਾਂ ਦੇ ਕਾਕੇ ਮਾਰਨ ਠੇਕਿਆਂ ਤੇ ਡਾਕੇ!
NEXT STORY